Sunday, March 1, 2026
spot_img

ਕਿੱਥੇ ਹੋਵੇਗਾ ਸਟੇਟ ਗਣਤੰਤਰ ਦਿਵਸ ? CM ਭਗਵੰਤ ਮਾਨ ਅਤੇ ਬਾਕੀ ਮੰਤਰੀ ਕਿੱਥੇ ਕਿੱਥੇ ਲਹਿਰਾਉਣਗੇ ਕੌਮੀ ਝੰਡੇ ? ਪੜ੍ਹੋ ਪੂਰਾ ਵੇਰਵਾ

Must read

ਚੰਡੀਗੜ੍ਹ : 2026 ਲਈ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ ਪਟਿਆਲਾ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿੱਥੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ 26 ਜਨਵਰੀ ਨੂੰ ਰਾਸ਼ਟਰੀ ਝੰਡਾ ਲਹਿਰਾਉਣਗੇ। ਇਸ ਦੌਰਾਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਸ਼ਿਆਰਪੁਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਦੀ ਪ੍ਰਧਾਨਗੀ ਕਰਨਗੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ 26 ਜਨਵਰੀ, 2026 ਨੂੰ ਹੁਸ਼ਿਆਰਪੁਰ ਵਿਖੇ ਕੌਮੀ ਝੰਡਾ ਲਹਿਰਾਉਣਗੇ ਜਦੋਂ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸੰਗਰੂਰ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਬਰਨਾਲਾ ਵਿਖੇ ਕੌਮੀ ਝੰਡਾ ਲਹਿਰਾਉਣਗੇ।

ਵੱਖ-ਵੱਖ ਜ਼ਿਲਿਆਂ ‘ਚ ਹੋਣ ਵਾਲੇ ਸਮਾਗਮਾਂ ਅਤੇ ਮੁੱਖ ਮਹਿਮਾਨਾਂ ਦੇ ਵੇਰਵੇ ਜਾਰੀ ਕਰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਠਿੰਡਾ, ਮੰਤਰੀ ਅਮਨ ਅਰੋੜਾ ਪਠਾਨਕੋਟ, ਮੰਤਰੀ ਡਾ. ਬਲਜੀਤ ਕੌਰ ਫ਼ਿਰੋਜ਼ਪੁਰ, ਮੰਤਰੀ ਸੰਜੀਵ ਅਰੋੜਾ ਫ਼ਰੀਦਕੋਟ, ਮੰਤਰੀ ਡਾ. ਬਲਬੀਰ ਸਿੰਘ ਸ਼ਹੀਦ ਭਗਤ ਸਿੰਘ ਨਗਰ, ਹਰਦੀਪ ਸਿੰਘ ਮੁੰਡੀਆਂ ਅੰਮ੍ਰਿਤਸਰ, ਲਾਲ ਚੰਦ ਮਲੇਰਕੋਟਲਾ, ਲਾਲਜੀਤ ਸਿੰਘ ਭੁੱਲਰ ਸ੍ਰੀ ਮੁਕਤਸਰ ਸਾਹਿਬ, ਹਰਜੋਤ ਸਿੰਘ ਬੈਂਸ ਫ਼ਾਜ਼ਿਲਕਾ, ਹਰਭਜਨ ਸਿੰਘ ਲੁਧਿਆਣਾ, ਬਰਿੰਦਰ ਕੁਮਾਰ ਗੋਇਲ ਜਲੰਧਰ, ਤਰੁਨਪ੍ਰੀਤ ਸਿੰਘ ਸੌਂਦ ਰੂਪਨਗਰ, ਡਾ. ਰਵਜੋਤ ਸਿੰਘ ਮਾਨਸਾ, ਗੁਰਮੀਤ ਸਿੰਘ ਖੁੱਡੀਆਂ ਤਰਨਤਾਰਨ ਅਤੇ ਮੋਹਿੰਦਰ ਭਗਤ ਐਸ.ਏ.ਐਸ. ਨਗਰ ਵਿਖੇ ਕੌਮੀ ਝੰਡਾ ਲਹਿਰਾਉਣਗੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article