ਚੰਡੀਗੜ੍ਹ : ਯੂ.ਕੇ. ਅਧਾਰਤ ‘ਦ ਸਿੱਖ ਗਰੁੱਪ’ ਵਲੋਂ 20 ਜੂਨ, 2025 ਨੂੰ ਵਿਸ਼ਵ ਭਰ ਦੇ 100 ਸਭ ਤੋਂ ਪ੍ਰਭਾਵਸ਼ਾਲੀ ਸਿੱਖਾਂ ਦੀ ਇਕ ਸੂਚੀ ਜਾਰੀ ਕੀਤੀ ਗਈ। ਜਾਰੀ ਕੀਤੇ ਗਏ 13ਵੇਂ ਐਡੀਸ਼ਨ ਵਿਚ ਅਧਿਆਤਮਿਕਤਾ, ਸ਼ਾਸਨ, ਕਾਰੋਬਾਰ, ਕਲਾ ਅਤੇ ਪਰਉਪਕਾਰ ਵਿਚ ਉੱਤਮਤਾ ਲਈ ਦੁਨੀਆਂ ਭਰ ਦੇ 100 ਪ੍ਰਭਾਵਸ਼ਾਲੀ ਸਿੱਖਾਂ ਦਾ ਸਨਮਾਨ ਕੀਤਾ ਗਿਆ ਹੈ।
ਜ਼ਿਕਰਯੋਗ ਸਨਮਾਨਾਂ ‘ਚ ਸ਼ਾਮਲ ਹਨ :
- ਅਜੈਪਾਲ ਸਿੰਘ ਬੰਗਾ, ਵਿਸ਼ਵ ਬੈਂਕ ਗਰੁੱਪ ਦੇ ਪ੍ਰਧਾਨ
- ਭਗਵੰਤ ਮਾਨ, ਪੰਜਾਬ ਦੇ ਮੁੱਖ ਮੰਤਰੀ
- ਦਿਲਜੀਤ ਦੋਸਾਂਝ, ਪੰਜਾਬੀ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗਲੋਬਲ ਕਲਾਕਾਰ
- ਸੰਤ ਬਾਬਾ ਕੁਲਵੰਤ ਸਿੰਘ ਜੀ, ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ
- ਇੰਦਰਜੀਤ ਸਿੰਘ ਗਿੱਲ, ਵਿਸ਼ਵ ਬੈਂਕ ਦੇ ਮੁੱਖ ਅਰਥਸ਼ਾਸਤਰੀ
- ਜੁਗਸ਼ਿੰਦਰ ਸਿੰਘ, ਅਡਾਨੀ ਗਰੁੱਪ ਦੇ ਸੀ.ਐਫ.ਓ.
- ਕੁਲਜੀਤ ਸਿੰਘ, ਬੋਇੰਗ ਮਿਡਲ ਈਸਟ ਦੇ ਪ੍ਰਧਾਨ
- ਹਰਜਿੰਦਰ ਸਿੰਘ ਕੁਕਰੇਜਾ, ਲੁਧਿਆਣਾ ਦੇ ਉੱਦਮੀ ਅਤੇ ਸਭਿਆਚਾਰਕ ਰਾਜਦੂਤ