ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਤਿੰਨ ਡਾਕਟਰਾਂ ਵੱਲੋਂ ਅਸਤੀਫਾ ਦਿੱਤਾ ਗਿਆ ਹੈ। ਸਹਾਇਕ ਸਿਵਲ ਸਰਜਨ ਨੇ ਕਿਹਾ ਨਿੱਜੀ ਕਾਰਨਾਂ ਕਰਕੇ ਅਸਤੀਫਾ ਦਿੱਤਾ ਹੈ। ਇਸ ‘ਤੇ ਭਾਜਪਾ ਸੂਬਾ ਜਰਨਲ ਸਕੱਤਰ ਨੇ ਸਵਾਲ ਚੁੱਕਦਿਆਂ ਕਿਹਾ ਕਿ ਜਾਂਚ ਕਮੇਟੀ ‘ਚ ਸ਼ਾਮਿਲ ਨਾਮ ਹੋ ਸਕਦੇ ਹਨ।
ਲੁਧਿਆਣਾ ਦੇ ਸਿਵਲ ਹਸਪਤਾਲ ਦੇ ਤਿੰਨ ਡਾਕਟਰ ਵਲੋ ਅਸਤੀਫਾ ਦਿੱਤੇ ਜਾਣ ਨੂੰ ਲੈ ਕੇ ਸਿਆਸਤ ਗਰਮ ਰਹੀ ਹੈ ਜਿਸ ਨੂੰ ਲੈ ਕੇ ਭਾਜਪਾ ਨੇ ਮਾਮਲੇ ‘ਤੇ ਸਵਾਲ ਚੁੱਕੇ ਤਾਂ ਸਹਾਇਕ ਸਿਵਲ ਸਰਜਨ ਨੇ ਇਸਨੂੰ ਨਿੱਜੀ ਕਾਰਨ ਦੱਸਿਆਂ ਹੈ। ਸਹਾਇਕ ਸਿਵਲ ਸਰਜਨ ਦੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਉਥੇ ਹੀ ਉਨ੍ਹਾਂ ਨੇ ਏਸ ਅਸਤੀਫੇ ਨੂੰ ਨਿੱਜੀ ਕਾਰਨ ਦੱਸਿਆ ਹੈ। ਭਾਜਪਾ ਸੂਬਾ ਜਰਨਲ ਸਕੱਤਰ ਜੀਵਨ ਗੁਪਤਾ ਨੇ ਇਸ ਮਾਮਲੇ ਨੂੰ ਲੈ ਕੇ ਸਵਾਲ ਚੁੱਕੇ ਨੇ ਅਤੇ ਕਿਹਾ ਕਿ ਸਰਕਾਰ ਮੁਹੱਲਾ ਕਲੀਨਿਕਾਂ ਦੀ ਬਜਾਏ ਪਹਿਲਾਂ ਹਸਪਤਾਲਾਂ ਵਿੱਚ ਸੁਧਾਰ ਕਰੇ ਜਿੱਥੇ ਦੇ ਡਾਕਟਰ ਵੀ ਅਸਤੀਫ਼ਾ ਦੇ ਰਹੇ ਹਨ।