ਹਲਕਾ ਰਾਜਪੁਰਾ ਦੇ 8 ਪਿੰਡ ਜ਼ਿਲ੍ਹਾ ਪਟਿਆਲਾ ਤੋਂ ਮੋਹਾਲੀ ਵਿਚ ਸ਼ਾਮਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ। ਇਹ ਪਿੰਡ ਪਹਿਲਾਂ ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਤਹਿਸੀਲ ਵਿਚ ਆਉਂਦੇ ਸਨ। ਹੁਣ ਇਹ ਪਿੰਡ ਬਨੂੜ ਸਬ-ਤਹਿਸੀਲ, ਤਹਿਸੀਲ ਅਤੇ ਐਸ.ਏ.ਐਸ. ਨਗਰ (ਮੋਹਾਲੀ) ਜ਼ਿਲ੍ਹੇ ਵਿੱਚ ਸ਼ਾਮਲ ਹੋਣਗੇ। ਇਹ ਨੋਟੀਫਿਕੇਸ਼ਨ 21 ਮਈ 2025 ਦੇ ਰਾਜ ਪੱਤਰ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਤੁਰਤ ਪ੍ਰਭਾਵੀ ਹੋ ਗਿਆ ਹੈ।
ਇਸ ਸਬੰਧੀ ਇੱਕ ਮਤਾ ਹਾਲ ਹੀ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਸੀ। ਪਟਿਆਲਾ ਦੇ ਜਿਹੜੇ ਪਿੰਡ ਮੋਹਾਲੀ ਵਿੱਚ ਸ਼ਾਮਲ ਕੀਤੇ ਗਏ ਹਨ, ਉਨ੍ਹਾਂ ਵਿੱਚ ਮਾਣਕਪੁਰ, ਖੇੜਾ ਗੰਜੂ, ਉਰਨਾ, ਚਾਂਗੇਰਾ, ਉੱਚਾ ਖੇੜਾ, ਗੁਰਦਿੱਤਪੁਰਾ, ਹਦਿਤਪੁਰਾ ਅਤੇ ਲਹਿਲਾ ਪਿੰਡ ਸ਼ਾਮਲ ਹਨ, ਇਹ ਪਿੰਡ ਰਾਜਪੁਰਾ ਤਹਿਸੀਲ ਅਧੀਨ ਆਉਂਦੇ ਸਨ, ਜਿਨ੍ਹਾਂ ਨੂੰ ਡਾਇਰੈਟਕਰ ਆਫ ਰਿਕਾਰਡਜ਼ ਜਲੰਧਰ ਵੱਲੋਂ ਕਵਾਇਦ ਪੂਰੀ ਕਰਨ ਮਗਰੋਂ ਸ਼ਿਫਟ ਕੀਤਾ ਗਿਆ ਹੈ।
ਇਨ੍ਹਾਂ ਪਿੰਡਾਂ ਨੂੰ ਮੋਹਾਲੀ ਵਿੱਚ ਸ਼ਾਮਲ ਕਰਨ ਦੀ ਮੰਗ ਲੰਮੇ ਸਮੇਂ ਤੋਂ ਚੱਲ ਰਹੀ ਸੀ। ਇਸ ਤੋਂ ਬਾਅਦ ਕਪੂਰਥਲਾ ਨੂੰ ਸ਼ਾਮਲ ਕਰਨ ਸਬੰਧੀ ਡਾਇਰੈਕਟਰ ਲੈਂਡ ਰਿਕਾਰਡ, ਪੰਜਾਬ ਨੂੰ ਇੱਕ ਪੱਤਰ ਲਿਖਿਆ ਗਿਆ। ਇਨ੍ਹਾਂ ਪਿੰਡਾਂ ਵਿੱਚ ਮਾਣਕਪੁਰ, ਖੇੜਾ ਗੰਜੂ, ਉਰਨਾ, ਚੰਗੇਰਾ, ਉੱਚਾ ਖੇੜਾ, ਗੁਰਦਿੱਤਪੁਰਾ, ਹਦਿਤਪੁਰਾ ਅਤੇ ਲਹਿਲਾ ਪਿੰਡ ਸ਼ਾਮਲ ਸਨ।