Saturday, April 4, 2026
spot_img

‘ਅਜੇ ਖ਼ਤਮ ਨਹੀਂ ਹੋਵੇਗੀ ਜੰਗ, 2-3 ਹਫ਼ਤਿਆਂ ‘ਚ ਕਰਾਂਗੇ ਵੱਡਾ ਹਮਲਾ’ : ਡੋਨਾਲਡ ਟਰੰਪ

Must read

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਨੂੰ ਈਰਾਨ ਜੰਗ ਵਿਚ ਜਿੱਤ ਮਿਲੀ ਹੈ ਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਅਮਰੀਕਾ 2-3 ਹਫਤੇ ਵਿਚ ਈਰਾਨ ‘ਤੇ ਵੱਡਾ ਹਮਲਾ ਕਰੇਗਾ। ਟਰੰਪ ਨੇ ਕਿਹਾ ਕਿ ਈਰਾਨ ਦੀ ਮਿਜ਼ਾਈਲ ਡ੍ਰੋਨ ਸਮਰੱਥਾ ਤੇ ਸਮੁੰਦਰੀ ਫੌਜ ਖਤਮ ਹੋ ਗਈ ਹੈ। ਫੌਜ ਤਾਕਤ ਕਾਫੀ ਕਮਜ਼ੋਰ ਹੋ ਗਈ ਹੈ। ਇਸ ਫੌਜ ਮੁਹਿੰਮ ਦਾ ਅਹਿਮ ਮਕਸਦ ਪੂਰਾ ਹੋਣ ਵਾਲਾ ਹੈ।

ਟਰੰਪ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਸਮਝੌਤਾ ਨਹੀਂ ਹੋਇਆ ਤਾਂ ਅਮਰੀਕਾ ਈਰਾਨ ਨੂੰ ‘ਸਟੋਨ ਏਜ ਯਾਨੀ ਪਾਸ਼ਾਣਕਾਲ’ ਵਿਚ ਭੇਜ ਦੇਣਗੇ। ਹਾਲਾਂਕਿ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਈਰਾਨ ਵਿਚ ਸੱਤਾ ਪਰਿਵਰਤਨ ਹੋ ਚੁੱਕਾ ਹੈ ਤੇ ਨਵੀਂ ਲੀਡਰਸ਼ਿਪ ਪਹਿਲਾਂ ਤੋਂ ਘੱਟ ਕੱਟੜ ਹਨ।

ਟਰੰਪ ਨੇ ਕਿਹਾ ਕਿ ਈਰਾਨ ਦੀ ਮਿਜ਼ਾਈਲ-ਡ੍ਰੋਨ ਸਮਰੱਥਾ ਤੇ ਸਮੁੰਦਰੀ ਫੌਜ ਖਤਮ, ਫੌਜ ਸਾਡੇ ਕੰਟਰੋਲ ਵਿਚ ਹੈ। ਉਨ੍ਹਾਂ ਦੇ ਸਾਰੇ ਵੱਡੇ ਲੀਡਰ ਮਾਰੇ ਗਏ ਤੇ ਉਥੇ ਸੱਤਾ ਪਰਿਵਰਤਨ ਹੋ ਚੁਕਾ ਹੈ। ਈਰਾਨ ਨੇ ਆਪਣੇ 45 ਹਜ਼ਾਰ ਲੋਕਾਂ ਦੀ ਹੱਤਿਆ ਕੀਤੀ। ਈਰਾਨ ਨੂੰ ਪ੍ਰਮਾਣੂ ਤਾਕਤ ਨਹੀਂ ਬਣਨ ਦੇਵਾਂਗੇ ਤੇ ਜੇਕਰ ਸਮਝੌਤਾ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਤਬਾਹ ਕਰ ਦੇਵਾਂਗੇ। ਜਿਨ੍ਹਾਂ ਨੂੰ ਹੋਮੁਰਜ਼ ਤੋਂ ਤੇਲ ਚਾਹੀਦਾ ਹੈ ਉਹ ਉਸ ਦੀ ਰੱਖਿਆ ਕਰਨ, ਸਾਨੂੰ ਉਸ ਦੀ ਲੋੜ ਨਹੀਂ। ਸਾਊਦੀ ਅਰਬ ਤੇ ਬਹਿਰੀਲ ਨੂੰ ਇਕੱਲਾ ਨਹੀਂ ਛੱਡਾਂਗੇ।

ਟਰੰਪ ਨੇ ਈਰਾਨ ਤੋਂ ਯੁੱਧ ਖਤਮ ਕਰਨ ਲਈ ਗੱਲਬਾਤ ਦੀ ਮੰਗ ਕੀਤੀ ਜਦੋਂ ਕਿ ਇਕ ਦਿਨ ਪਹਿਲਾਂ ਹੀ ਉਨ੍ਹਾਂ ਨੇ ਕਿਹਾ ਕਿ ਸੀ ਉਨ੍ਹਾਂ ਨੂੰ ਸਮਝੌਤਿਆਂ ਦੀ ਲੋੜ ਨਹੀਂ ਹੈ। ਟਰੰਪ ਨੇ ਹੋਮੁਰਜ਼ ਸਟ੍ਰੇਟ ਸੰਕਟ ਨੂੰ ਲੈ ਕੇ ਕਿਹਾ ਕਿ ਇਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦੂਜੇ ਦੇਸ਼ਾਂ ਨੂੰ ਲੈਣਾ ਚਾਹੀਦੀ ਹੈ। ਹਾਲਾਂਕਿ ਇਕ ਦਿਨ ਪਹਿਲਾਂ ਹੀ ਉਨ੍ਹਾਂ ਨੇ ਕਿਹਾ ਸੀ ਕਿ ਹੋਮੁਰਜ਼ ਖੋਲ੍ਹੇ ਬਿਨਾਂ ਕੋਈ ਸਮਝੌਤਾ ਨਹੀਂ ਹੋਵੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article