ਲੁਧਿਆਣਾ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਲੁਧਿਆਣਾ ਪੁਲਿਸ ਦੀ ਸਖ਼ਤ ਕਾਰਵਾਈ ਦੇ ਬਾਵਜੂਦ ਵੀ ਲੁਟੇਰੇ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਅਜਿਹੀ ਹੀ ਇੱਕ ਹੋਰ ਘਟਨਾ ਵਾਪਰਨ ਦੀ ਘਟਨਾ ਸਾਹਮਣੇ ਆਈ ਹੈ। ਕੁਝ ਲੁਟੇਰਿਆਂ ਵੱਲੋਂ ਫੂਡ ਡਿਲੀਵਰੀ ਦਾ ਆਰਡਰ ਦੇਣ ਜਾ ਰਹੇ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ। ਲੁਟੇਰੇ ਸਵੀਗੀ ਫੂਡ ਡਿਲੀਵਰੀ ਕਰਨ ਜਾ ਰਹੇ ਨੌਜਵਾਨ ਤੋਂ ਉਸਦੀ ਐਕਟਿਵਾ ਖੋਹ ਕੇ ਫਰਾਰ ਹੋ ਗਏ।
ਪੀੜਤ ਨੌਜਵਾਨ ਨੇ ਦੱਸਿਆ ਉਹ ਤਿੰਨ ਦਿਨਾਂ ਤੋਂ ਵਿਹਲਾ ਰਹਿਣ ਲਈ ਮਜ਼ਬੂਰ ਹੈ। ਨੌਜਵਾਨ ਨੇ ਦੱਸਿਆ ਕਿ 30 ਨਵੰਬਰ ਨੂੰ ਉਹ ਆਰਡਰ ਦੇਣ ਵਾਸਤੇ ਫਲਾਈ ਓਵਰ ਉਪਰ ਜਾ ਰਿਹਾ ਸੀ, ਉਸਦੇ ਪਿੱਛੇ ਦੋ ਬਾਈਕਾਂ ਉਪਰ ਪੰਜ ਨੌਜਵਾਨ ਅੱਜ ਜਿਨ੍ਹਾਂ ਵਿੱਚੋਂ ਇੱਕ ਨੇ ਉਸ ਦੀ ਐਕਟਿਵਾ ਦੀ ਚਾਬੀ ਬੰਦ ਕਰ ਦਿੱਤੀ, ਜਦੋਂ ਉਸਨੇ ਐਕਟੀਵਾ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੇ ਆ ਰਹੇ ਨੌਜਵਾਨ ਨੇ ਉਸਦੇ ਤੇਜ਼ ਹਥਿਆਰ ਨਾਲ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਡਿਲੀਵਰੀ ਨੌਜਵਾਨ ਆਪਣੀ ਜਾਨ ਬਚਾਉਣ ਵਾਸਤੇ ਫਲਾਈ ਓਵਰ ਟਪ ਦੂਸਰੇ ਪਾਸੇ ਭੱਜ ਗਿਆ ਅਤੇ ਲੁਟੇਰੇ ਉਸ ਦੀ ਐਕਟਿਵਾ ਲੈ ਕੇ ਫਰਾਰ ਹੋ ਗਏ।
ਡਿਲੀਵਰੀ ਕਰਨ ਵਾਲੇ ਨੇ ਨੌਜਵਾਨ ਨੇ ਇਸ ਦੀ ਸੂਚਨਾ 100 ਨੰਬਰ ‘ਤੇ ਫ਼ੋਨ ਕਰਕੇ ਦਿੱਤੀ। ਜਿਸ ਤੋਂ ਬਾਅਦ ‘ਚ ਪੁਲਿਸ ਅਧਿਕਾਰੀ ਉਸ ਨੂੰ ਸੰਬੰਧਿਤ ਥਾਣੇ ਲੈ ਕੇ ਆਏ ਅਤੇ ਉਸਦੀ ਕੰਪਲੇਂਟ ਦਰਜ ਕੀਤੀ ਗਈ। ਉਸ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਲੁਟੇਰਿਆਂ ਨੂੰ ਫੜ ਉਸ ਦਾ ਐਕਟਿਵਾ ਵਾਪਿਸ ਦਵਾਇਆ ਜਾਵੇ ।