Monday, March 2, 2026
spot_img

SSP ਗੁਲਨੀਤ ਸਿੰਘ ਖੁਰਾਣਾ ਇਸ ਜ਼ਿਲ੍ਹੇ ਦੇ DIG ਬਣੇ

Must read

ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ, ਅਪਰਾਧ ‘ਤੇ ਸਖ਼ਤ ਕਾਰਵਾਈ ਕਰਨ ਅਤੇ ਲੋਕਾਂ ਦਾ ਪੁਲਿਸ ‘ਤੇ ਭਰੋਸਾ ਵਧਾਉਣ ਵਾਲੇ ਆਈਪੀਐਸ ਅਧਿਕਾਰੀ ਗੁਲਨੀਤ ਸਿੰਘ ਖੁਰਾਣਾ ਨੂੰ ਸਰਕਾਰ ਵੱਲੋਂ ਵੱਡੀ ਜ਼ਿੰਮੇਵਾਰੀ ਦਿੰਦਿਆਂ ਡਿਪਟੀ ਇੰਸਪੈਕਟਰ ਜਨਰਲ (DIG) ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਹੈ। ਇਹ ਤਰੱਕੀ ਉਨ੍ਹਾਂ ਦੀ ਨਿਡਰ, ਇਮਾਨਦਾਰ ਅਤੇ ਨਤੀਜਾ-ਕੇਂਦਰਿਤ ਕਾਰਗੁਜ਼ਾਰੀ ਦੀ ਖੁੱਲ੍ਹੀ ਮਾਨਤਾ ਮੰਨੀ ਜਾ ਰਹੀ ਹੈ।

ਐਸਐਸਪੀ ਰੂਪਨਗਰ ਦੇ ਤੌਰ ‘ਤੇ ਤਾਇਨਾਤੀ ਦੌਰਾਨ ਗੁਲਨੀਤ ਸਿੰਘ ਖੁਰਾਣਾ ਨੇ ਜ਼ਿਲ੍ਹੇ ਵਿੱਚ ਅਪਰਾਧੀਆਂ ਖ਼ਿਲਾਫ਼ ਬਿਨਾਂ ਕਿਸੇ ਦਬਾਅ ਦੇ ਕਾਰਵਾਈ ਕੀਤੀ। ਚੋਰੀ, ਲੁੱਟ, ਨਸ਼ਾ ਤਸਕਰੀ, ਗੈਂਗ ਸਰਗਰਮੀਆਂ ਅਤੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਦੇ ਕਟਘਰੇ ਵਿੱਚ ਖੜਾ ਕੀਤਾ ਗਿਆ। ਕਈ ਅੰਧੇ ਕਤਲ ਮਾਮਲੇ ਸੁਲਝਾ ਕੇ ਪੁਲਿਸ ਦੀ ਸਾਖ ਨੂੰ ਮਜ਼ਬੂਤ ਕੀਤਾ ਗਿਆ। ਜਿਸ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਗੁਲਨੀਤ ਸਿੰਘ ਖੁਰਾਣਾ ਨੂੰ ਰੂਪਨਗਰ ਜ਼ਿਲ੍ਹੇ ਦੇ SSP ਤੋਂ DIG ਦਾ ਅਹੁਦਾ ਦਿੱਤਾ ਗਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article