21 ਦਸੰਬਰ ਤੋਂ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ। ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਵਿੱਚ ਅਫ਼ਸਰ ਜਨਤਾ ਦੇ ਪੈਸੇ ਦੀ ਬਰਬਾਦੀ ਕਰ ਰਹੇ ਹਨ। Smart City ਦੇ ਤਹਿਤ 50 ਕਰੋੜ ਰੁਪਏ ਦੀ ਲਾਗਤ ਨਾਲ ਜਿਹੜੀ ਸਮਾਰਟ ਰੋਡ ਬਣਾਈ ਗਈ ਸੀ ਉਹ ਅੱਜ ਟ੍ਰੈਫਿਕ ਜਾਮ ਵਾਲੀ ਰੋਡ ਬਣ ਚੁੱਕੀ ਹੈ। ਸੜਕਾਂ ਨਾਲੋਂ ਵੱਡੇ ਫੁੱਟਪਾਥ ਹਨ।
ਨਗਰ ਨਿਗਮ ਲੁਧਿਆਣਾ ਦੇ ਅਫ਼ਸਰਾਂ ਨੇ ਸਵਾ ਕਿੱਲੋਮੀਟਰ ਦੀ ਮਲਹਾਰ ਰੋਡ ਨੂੰ Smart Road ਵਿੱਚ ਬਦਲਣ ਲਈ 50 ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਕੀਤੇ ਹਨ। ਅਕਾਲੀ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਨਜ਼ਦੀਕੀ ਦੀਪਕ ਬਿਲਡਰਜ਼ ਨੇ ਇਹ ਸੜਕ ਬਣਾਈ ਸੀ। ਜਿਨ੍ਹਾਂ ਦੇ ਵਿਕਾਸ ਕਾਰਜ਼ਾਂ ‘ਤੇ ਪਹਿਲਾਂ ਹੀ ਬਹੁਤ ਸਵਾਲ ਚੁੱਕੇ ਜਾ ਰਹੇ ਸਨ। ਮਲਹਾਰ ਰੋਡ ‘ਤੇ ਜਿਹੜਾ ਟਰੈਕ ਪੈਦਲ ਤੇ ਸਾਈਕਲ ਚਾਲਕਾਂ ਵਾਸਤੇ ਬਣਾਇਆ ਗਿਆ ਸੀ ਉੱਥੇ ਹੁਣ ਦੁਕਾਨਦਾਰਾਂ ਨੇ ਕਬਜ਼ਾ ਕਰਕੇ ਆਪਣੀਆਂ ਗੱਡੀਆਂ ਵਾਸਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ।
ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੜਕ ਦਾ ਜੋ ਡਿਜਾਇਨ ਸੀ ਉਸ ਤਰੀਕੇ ਨਾਲ ਸੜਕ ਬਣਾਈ ਹੀ ਨਹੀਂ ਗਈ। ਇਹੀ ਨਹੀਂ ਜਿਨ੍ਹਾਂ ਨਿਯਮਾਂ ਮੁਤਾਬਕ ਇਸ ਸੜਕ ਦਾ ਨਿਰਮਾਣ ਕੀਤਾ ਜਾਣਾ ਸੀ, ਉਹ ਵੀ ਪੂਰਾ ਨਹੀਂ ਕੀਤਾ ਗਿਆ। ਇਸ ਸੜਕ ‘ਤੇ ਆਪ ਦੇ ਵਿਧਾਇਕ ਗੁਰਪ੍ਰੀਤ ਗੋਗੀ, ਭਾਜਪਾ ਆਗੂ ਵਕੀਲ ਬਿਕਰਮਜੀਤ ਸਿੱਧੂ ਨੇ ਵੀ ਸਵਾਲ ਚੁੱਕੇ ਸਨ। ਪਰ ਉਸਦਾ ਕੋਈ ਅਸਰ ਨਹੀਂ ਹੋਇਆ। ਸੜਕ ਬਣਾਉਣ ਦੇ 50 ਕਰੋੜ ਰੁਪਏ ਠੇਕੇਦਾਰ ਨੂੰ ਚੁੱਕੇ ਹਨ ਪਰ ਇਹ ਮਲਹਾਰ ਰੋਡ ਸਮਾਰਟ ਹੋਣ ਦੀ ਬਜਾਏ ਪਰੇਸ਼ਾਨ ਰੋਡ ਬਣ ਕੇ ਰਹਿ ਚੁੱਕਾ ਹੈ। ਇਸ ਸੜਕ ਨੂੰ ਫੁੱਟਪਾਥਾਂ ਵਾਲੀ ਸੜਕ ਬਣਾ ਕੇ ਰੱਖ ਦਿੱਤਾ ਗਿਆ ਹੈ। ਇਸ ਰੋਡ ਦਾ ਮਾਮਲਾ ਐਨਜੀਟੀ ਕੋਲ ਵੀ ਪੁੱਜ ਗਿਆ ਹੈ। ਹੀਰੋ ਬੇਕਰੀ ਨੇੜੇ ਰੋਜ਼ਾਨਾ ਟ੍ਰੈਫਿਕ ਜਾਮ ਵਿੱਚ ਲੋਕ ਖੜ੍ਹੇ ਰਹਿੰਦੇ ਹਨ।
ਸੜਕ ਦੀ ਚੌੜਾਈ ਨਾਲੋਂ ਫੁੱਟਪਾਥ ਦੀ ਚੌੜਾਈ ਜ਼ਿਆਦਾ ਹੈ। ਫੁੱਟਪਾਥ ਦੀ ਬਣਤਰ ਸਹੀ ਢੰਗ ਨਾਲ ਨਹੀਂ ਬਣੀ। ਪੈਦਲ ਚੱਲਣ ਵਾਲੇ ਤੇ ਸਾਈਕਲ ਟਰੈਕ ਵੀ ਨਹੀਂ ਬਣੇਇਆ। ਸੜਕ ਦੀ ਦਿਖ ਪਹਿਲਾਂ ਵਾਂਗ ਹੀ ਹੈ ਇਸ ਦੀ ਦਿਖ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ। ਪਾਰਕਿੰਗ ਵਾਲੀ ਬੇਸਮੇਂਟ ਵਿੱਚ ਦੁਕਾਨਾਂ ਬਣ ਗਈਆਂ ਹਨ। ਸੜਕ ਦੇ ਲਈਮਾਹਿਰਾਂ ਦੀ ਕਮੇਟੀ ਬਣਾਉਣੀ ਸੀ ਜੋ ਕੀ ਨਹੀਂ ਬਣੀ।