ਫਰੀਦਕੋਟ ਦੇ ਗੁਰਪ੍ਰੀਤ ਸਿੱਧੂ ਨੇ ਆਪਣੇ 9 ਸਾਥੀਆਂ ਨਾਲ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਤੇ ਗਤਕਾ ਖੇਡ ਕੇ ਰਿਕਾਰਡ ਬਣਾਇਆ ਹੈ। ਜਿਸ ਤੋਂ ਬਾਅਦ ਇੰਡੀਆ ਬੁੱਕ ਆਫ ਰਿਕਾਰਡ ‘ਚ ਆਪਣਾ ਨਾਮ ਦਰਜ ਕਰਵਾਇਆ। ਦੱਸ ਦਈਏ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਬੇਸ ਕੈਂਪ ‘ਤੇ ਕਰੀਬ 17600 ਫੁੱਟ ਦੀ ਉਚਾਈ ‘ਤੇ 15 ਡਿਗਰੀ ਤਾਪਮਾਨ ‘ਚ ਗੱਤਕਾ ਖੇਡ ਕੇ ਰਿਕਾਰਡ ਬਣਾਇਆ ਹੈ।
ਅਕਾਲ ਅਕੈਡਮੀ ਮੂਣਕ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਪੂਰੀ ਦੁਨੀਆਂ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ ਉਪਰ ਗੱਤਕਾ ਖੇਡਣ ਵਾਲੀ ਛੋਟੀ ਉਮਰ ਦੀ ਪਹਿਲੀ ਟੀਮ ਦਾ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ। ਲਹਿਰਾਗਾਗਾ ਦੇ ਮੂਣਕ ਵਿੱਚ ਅਕਾਲ ਅਕੈਡਮੀ ਮੂਣਕ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਮਾਊਂਟ ਐਵਰੈਸਟ ਬੇਸ ਕੈਂਪ ‘ਤੇ ਟੀਮ ਨਾਲ ਗੱਤਕਾ ਖੇਡ ਕੇ ਇੰਡੀਆ ਬੁੱਕ ਆਫ ਰਿਕਾਰਡ ਤੇ ਏਸ਼ੀਆ ਬੁੱਕ ਆਫ ਰਿਕਾਰਡ ‘ਚ ਆਪਣਾ ਨਾਮ ਦਰਜ ਕਰਵਾਉਣ ‘ਚ ਸਫ਼ਲਤਾ ਹਾਸਲ ਕੀਤੀ ਹੈ।