ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੇ ਇੱਕ ਵਾਰ ਫਿਰ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਵੱਡਾ ਐਲਾਨ ਕੀਤਾ ਹੈ। ਦਰਅਸਲ, ਗਾਇਕ ਨੇ ਯੂਰਪ ਦੇ ਮਾਲਟਾ ਵਿੱਚ ਚੱਲ ਰਹੇ ਬਾਰਡਰ ਬ੍ਰੇਕਿੰਗ ਸ਼ੋਅ ਦੌਰਾਨ, ਸਟੇਜ ਤੋਂ ਐਲਾਨ ਕੀਤਾ ਕਿ ਉਹ ਇਸ ਸ਼ੋਅ ਤੋਂ ਆਪਣੀ ਪੂਰੀ ਫੀਸ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਦੇਣਗੇ।
ਕਰਨ ਔਜਲਾ ਨੇ ਪਹਿਲਾ ਵੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਕਦਮ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਔਜਲੇ ਨੇ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ ਅਤੇ ਉਸਨੇ ਮਦਦ ਲਈ ਕਈ ਸੰਸਥਾਵਾਂ ਨੂੰ ਕਿਸ਼ਤੀਆਂ, ਫਰਿੱਜ, ਰਾਸ਼ਨ ਅਤੇ ਹੋਰ ਚੀਜ਼ਾਂ ਭੇਜੀਆਂ ਹਨ।