Friday, May 30, 2025
spot_img

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਅੱਜ, ਮਾਂ ਚਰਨ ਕੌਰ ਨੇ ਆਪਣੇ ਪੁੱਤ ਨੂੰ ਯਾਦ ਕਰਦਿਆਂ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ . . .

Must read

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਅੱਜ ਯਾਨੀ 29 ਮਈ 2025 ਨੂੰ ਤਿੰਨ ਸਾਲ ਹੋ ਗਏ ਹਨ। ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਪਿੰਡ ਮੂਸਾ ’ਚ ਬਰਸੀ ਅੱਜ ਤੀਜੀ ਬਰਸੀ ਮਨਾਈ ਜਾ ਰਹੀ ਹੈ। ਮਰਹੂਮ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਸਿੱਧੂ ਦੀ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ ’ਤੇ ਬਰਸੀ ਵਾਲੇ ਦਿਨ ਭਾਵੁਕ ਪੋਸਟ ਪਾਈ ਹੈ।

ਉਨ੍ਹਾਂ ਨੇ ਲਿਖਿਆ ਹੈ, “ਪੁੱਤ ਸੋਚ ਤੋ ਉਪਰ ਜੱਗ ਪਿਆ ਸੀ, ਹਰ ਪਾਸੇ ਤੋ ਅੱਡ ਪਿਆ ਸੀ,
ਫੇਰ ਵੀ ਉਹਨਾਂ ਤੈਂਨੂੰ ਮਾਰਿਆ ਕਿਉਕਿ ਤੂੰ ਸਭਨਾਂ ਤੋ ਅੱਡ ਜਿਉਂਦਾ ਸੀ ♥ ♥
ਸ਼ੁੱਭ,ਕਦੇ ਤੂੰ ਜਨਮ ਲੈਣ ਮਗਰੋਂ ਤਿੰਨ ਦਿਨਾਂ ਦਾ ਤਿੰਨ ਮਹੀਨਿਆਂ ਦਾ ਤੇ ਕਦੇ ਤਿੰਨ ਸਾਲ ਦਾ ਹੋਇਆ ਸੀ ਤੇ ਸਾਡੀ ਜਿੰਦਗੀ ਚ ਤੇਰੀ ਦਸਤਕ ਨੇ ਸਾਡੀ ਹਰ ਮੁਸ਼ਕਿਲ ਨਾਲ ਲੜਨ ਦੀ ਤਾਕਤ ਵਧਾ ਦਿੱਤੀ ਸੀ, ਤੇ ਅਸੀ ਹਰ ਔਕੜ ਤੇਰਾ ਚਿਹਰਾ ਦੇਖ ਦੇਖ ਹੱਸ ਹੱਸ ਕੇ ਪਾਰ ਕੀਤੀ, ਪਰ ਅੱਜ ਤੇਰੀ ਤਸਵੀਰ ਨਾਲ ਗੱਲਾਂ ਕਰਦਿਆਂ ਨੂੰ ਤਿੰਨ ਸਾਲ ਬੀਤ ਗਏ ਨੇ, ਤੇ ਤੇਰਾ ਇਨਸਾਫ ਉਡੀਕਦਿਆ ਨੂੰ ਵੀ, ਇਹਨਾਂ ਤਿੰਨ ਸਾਲਾ ਵਿੱਚ ਜਦੋ ਕਦੇ ਵੀ ਇਨਸਾਫ ਮਿਲਣ ਦੀ ਕੋਈ ਇਕ ਕਿਰਨ ਦਿਖਾਈ ਦਿੱਤੀ ਉਥੇ ਹੀ ਉਸਨੂੰ ਬੁਰੀ ਤਰਾਂ ਤੋੜਿਆ ਵੀ ਗਿਆ ਤੇ ਇਹਨਾਂ ਤਿੰਨ ਸਾਲਾ ਵਿੱਚ ਬੇਹੱਦ ਇਤਰਾਜਯੋਗ ਗਤੀਵਿਧੀਆਂ ਸਾਡੇ ਕੇਸ ਸਬੰਧੀ ਇੰਟਰਨੈੱਟ ਤੇ ਵੱਡੇ ਪੱਧਰਾ ਤੇ ਕੀਤੀਆਂ ਗਈਆਂ, ਜਿਹਨਾਂ ਤੇ ਸਾਡੀ ਸਖਤ ਕਾਰਵਾਈ ਹੋਣ ਦੀ ਉਮੀਦ ਤੱਕ ਵੀ ਵਿਅਰਥ ਗਈ, ਪੁੱਤ ਪਰ ਫੇਰ ਵੀ ਅਸੀ ਕਦੇ ਡੋਲਦੇ ਨਹੀ ਅਸੀ ਆਪਣੇ ਹੱਕ ਲਈ ਆਪਣੀ ਆਵਾਜ ਉਠਾਉਂਦੇ ਰਹਾਂਗੇ .. ਸ਼ੁੱਭ”

ਦੱਸ ਦਈਏ ਕਿ 29 ਮਈ 2022 ਨੂੰ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਕਤਲ ਨੂੰ ਤਿੰਨ ਸਾਲ ਹੋ ਗਏ ਪਰ ਸਿੱਧੂ ਦੇ ਮਾਪਿਆਂ ਨੂੰ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article