ਜੰਮੂ-ਕਸ਼ਮੀਰ ਦੇ ਪੁਣਛ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਕੌਮੀ ਰਾਈਫਲਜ਼ ਯੂਨਿਟ ਦੇ 5 ਜਵਾਨਾਂ ‘ਚੋਂ ਚਾਰ ਜਵਾਨ ਪੰਜਾਬ ਨਾਲ ਸਬੰਧਤ ਹਨ। ਇਸ ਘਟਨਾ ਮਗਰੋਂ ਸ਼ਹੀਦ ਜਵਾਨਾਂ ਦੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਇਨ੍ਹਾਂ ‘ਚ ਜ਼ਿਲ੍ਹਾ ਮੋਗਾ ‘ਚ ਪੈਂਦੇ ਪਿੰਡ ਰੜਿੱਕ ਦੀ ਪੱਤੀ ਜੰਗੀਰ ਦਾ ਫ਼ੌਜੀ ਜਵਾਨ ਕੁਲਵੰਤ ਸਿੰਘ ਵੀ ਸ਼ਾਮਲ ਹੈ।
ਤਿੰਨ ਮਹੀਨੇ ਪਹਿਲਾਂ ਹੀ ਕੁਲਵੰਤ ਸਿੰਘ ਦੇ ਘਰ ਪੁੱਤਰ ਦੇ ਜਨਮ ਲਿਆ ਸੀ ਜਿਸ ਦੀ ਖੁਸ਼ੀ ‘ਚ ਉਹ ਆਪਣੇ ਘਰ ਆਇਆ ਸੀ। ਕੁਲਵੰਤ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਨਾਲ ਪੂਰੇ ਪਿੰਡ ‘ਚ ਮਾਤਮ ਛਾ ਗਿਆ। ਸ਼ਹੀਦ ਦੀ ਮ੍ਰਿਤਲ ਦੇਹ ਪਿੰਡ ਪਹੁੰਚਣ ਮਗਰੋਂ ਅੱਜ ਸ਼ਨਿਚਰਵਾਰ ਨੂੰ ਅੰਤਿਮ ਰਸਮਾਂ ਅਦਾ ਕਰਕੇ ਸਸਕਾਰ ਕੀਤਾ ਗਿਆ। ਕੁਲਵੰਤ ਸਿੰਘ ਲਗਭਗ 3 ਸਾਲ ਪਹਿਲਾਂ ਫ਼ੌਜ ‘ਚ ਭਰਤੀ ਹੋਇਆ ਸੀ । ਦੋ ਸਾਲ ਪਹਿਲਾਂ ਕੁਲਵੰਤ ਸਿੰਘ ਦਾ ਵਿਆਹ ਹੋਇਆ ਸੀ।