ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਕਰਤਾਰ ਸਿੰਘ ਪਿਛਲੇ ਦੋ ਦਿਨਾਂ ਤੋਂ ਭੇਦਭਰੀ ਹਾਲਾਤ ‘ਚ ਲਾਪਤਾ ਹਨ। ਜਾਣਕਾਰੀ ਮੁਤਾਬਕ ਕਰਤਾਰ ਸਿੰਘ ਦਾ ਸਕੂਟਰ ਸਲਤਾਨਵਿੰਡ ਨਹਿਰ ਦੇ ਕਿਨਾਰੇ ਮਿਲਿਆ ਹੈ।
ਐਸਜੀਪੀਸੀ ਦੇ ਧਰਮ ਪ੍ਰਚਾਰ ਸਕੱਤਰ ਵਿਜੇ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਕਰਤਾਰ ਸਿੰਘ ਪਿਛਲੇ ਦੋ ਦਿਨਾਂ ਤੋਂ ਘਰ ਨਹੀਂ ਪਹੁੰਚੇ। ਅਸੀਂ ਉਨ੍ਹਾਂ ਦੇ ਘਰ, ਰਿਸ਼ਤੇਦਾਰਾਂ ਕੋਲ ਜਾਂਚ ਕੀਤੀ, ਪਰ ਕੋਈ ਸੁਰਾਖ਼ ਨਹੀਂ ਮਿਲਿਆ। ਉਨ੍ਹਾਂ ਦਾ ਸਕੂਟਰ ਨਹਿਰ ਕੋਲੋਂ ਮਿਲਿਆ ਹੈ, ਜਿਸ ਕਾਰਨ ਸਾਨੂੰ ਮਾਮਲੇ ਦੀ ਗੰਭੀਰਤਾ ‘ਤੇ ਸ਼ੱਕ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਇਹ ਮਾਮਲਾ ਆਮ ਗਾਇਬੀ ਨਹੀਂ ਲੱਗਦਾ। ਜੇਕਰ ਇਹ ਮਾਮਲਾ ਕਿਸੇ ਸਾਜ਼ਿਸ਼ ਜਾਂ ਹਿੰਸਕ ਘਟਨਾ ਨਾਲ ਜੁੜਿਆ ਹੋਇਆ ਹੈ, ਤਾਂ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।