Sarkar-e-Khalsa portal launched: ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ‘ਸਰਕਾਰ-ਏ-ਖਾਲਸਾ’ ਵੈੱਬ ਪੋਰਟਲ ਲਾਂਚ ਕੀਤਾ ਗਿਆ ਹੈ।ਜਥੇਦਾਰ ਗੜਗੱਜ ਨੇ ਪੋਰਟਲ ਨੂੰ ਲਾਂਚ ਕਰਦਿਆਂ ਦੱਸਿਆ ਕਿ ਸੇਵਾ ਕਰਨ ਲਈ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ।
ਦੱਸ ਦਈਏ ਕਿ ਇਸ ਪੋਰਟਲ ਦੀ ਮਦਦ ਨਾਲ ਸੇਵਾ ਕਰਨ ਵਾਲੀਆਂ ਸੰਸਥਾਵਾਂ ਵਿਚਾਲੇ ਤਾਲਮੇਲ ਬਣੇਗਾ ਤੇ ਪੋਰਟਲ ‘ਚ ਖੇਤੀਬਾੜੀ ਸਹਾਇਤਾ, ਘਰਾਂ ਦੀ ਮੁੜ ਉਸਾਰੀ, ਪਸ਼ੂਧਨ ਸੇਵਾ, ਸਿਹਤ ਸੇਵਾ, ਸਿੱਖਿਆ ਸੇਵਾ ਤੇ ਹੋਰ ਸਮਾਜਿਕ ਸਹਾਇਤਾ ਸ਼੍ਰੇਣੀਆਂ ਰੱਖੀਆਂ ਗਈਆਂ ਹਨ। ਇਸ ਦੇ ਨਾਲ ਹੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੱਸਿਆ ਕਿ ਇਸ ਸਰਕਾਰ ਏ ਖ਼ਾਲਸਾ ਪੋਰਟਲ ਤੋਂ ਪਤਾ ਲੱਗੇਗਾ ਕਿ ਕਿਹੜੇ ਪਿੰਡ ‘ਚ ਕਿਸ ਚੀਜ਼ ਦੀ ਲੋੜ ਹੈ। ਹੜ੍ਹ ਪੀੜ੍ਹਤ ਕੋਈ ਵੀ ਵਿਅਕਤੀ ਵੈੱਬਸਾਈਟ ‘ਚ ਜਾ ਕੇ ਆਪਣੀ ਲੋੜ ਦੱਸ ਸਕਦਾ ਹੈ। ਪੋਰਟਲ ‘ਤੇ ਇਹ ਵੀ ਜਾਣਕਾਰੀ ਹੋਵੇਗੀ ਕਿ ਕਿਹੜੀ ਕਿਸ ਸੰਸਥਾ ਵੱਲੋਂ ਕਿਸ ਪਿੰਡ ਦੀ ਸੇਵਾ ਕੀਤੀ ਜਾ ਰਹੀ ਹੈ।