ਦੇਸ਼ ਦੇ ਹਰ ਇੱਕ ਘਰ ‘ਚ ਰੋਟੀਆਂ ਬਣਾਉਣਾ ਆਮ ਗੱਲ ਹੈ। ਕੁਝ ਲੋਕ ਤਿਉਹਾਰਾਂ ਮੌਕੇ ਵੀ ਰੋਟੀਆਂ ਬਣਾਉਂਦੇ ਹਨ। ਪਰ ਕੁਝ ਮੌਕਿਆਂ ‘ਤੇ ਰੋਟੀਆਂ ਬਣਾਉਣ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਕੁਝ ਤਿਉਹਾਰਾਂ ‘ਤੇ ਰੋਟੀਆਂ ਨਹੀਂ ਬਣਾਉਣੀਆਂ ਚਾਹੀਦੀਆਂ। ਖ਼ਾਸ ਮੌਕਿਆਂ ‘ਤੇ ਰੋਟੀਆਂ ਬਣਾਉਣ ਨਾਲ ਕੰਗਾਲੀ ਆ ਸਕਦੀ ਹੈ।
ਪੰਡਿਤ ਰਿਸ਼ੀਕਾਂਤ ਮਿਸ਼ਰਾ ਦਾ ਕਹਿਣਾ ਹੈ ਕਿ ਦੀਵਾਲੀ, ਸ਼ੀਤਲਾ ਅਸ਼ਟਮੀ, ਸ਼ਰਦ ਪੂਰਨਮਾਸੀ, ਨਾਗ ਪੰਚਮੀ ਵਾਲੇ ਦਿਨ ਘਰ ‘ਚ ਰੋਟੀਆਂ ਨਹੀਂ ਬਣਾਉਣੀਆਂ ਚਾਹੀਦੀਆਂ। ਸਗੋਂ ਰੋਟੀਆਂ ਦੀ ਥਾਂ ਖ਼ਾਸ ਪਕਵਾਨ ਬਣਾਉਣ ਦੀ ਪਰੰਪਰਾ ਹੈ। ਨਾਗ ਪੰਚਮੀ ਵਾਲੇ ਦਿਨ ਚੁੱਲ੍ਹੇ ‘ਤੇ ਕੜਾਹੀ ਰੱਖਣ ਦੀ ਮਨਾਹੀ ਹੈ।