ਭਾਰਤੀ ਮੌਸਮ ਵਿਭਾਗ (IMD) ਵੱਲੋਂ ਪੰਜਾਬ ਦੇ ਲੁਧਿਆਣਾ, ਬਰਨਾਲਾ, ਮੋਗਾ, ਸੰਗਰੂਰ, ਮਾਨਸਾ, ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਲਈ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਹਾਲ ਦੀ ਘੜੀ ਲਗਾਤਾਰ ਪੈ ਰਹੇ ਮੀਹ ਤੋਂ ਰਾਹਤ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਇਹ ਸੰਕਟ ਅੱਜ ਰਾਤ ਅਤੇ ਕੱਲ੍ਹ ਦਿਨ ਤੱਕ ਜਾਰੀ ਰਹਿ ਸਕਦਾ ਹੈ। ਸੰਗਰੂਰ ਵਿੱਚ 220 mm ਅਤੇ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਸਵਾ ਸੌ ਤੋਂ 150 mm ਤੱਕ ਤੇ ਵੱਧ ਦੀ ਵਰਖਾ ਦਰਜ ਕੀਤੀ ਗਈ ਹੈ, ਜੋ ਅਸਧਾਰਨ ਵੀ ਹੈ ਤੇ ਬਹੁਤ ਜ਼ਿਆਦਾ ਹੈ।