ਮੋਹਾਲੀ ਦੇ ਸੋਹਾਣਾ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਵੱਡੀ ਵਾਰਦਾਤ ਸਾਹਮਣੇ ਆਈ ਸੀ। ਟੂਰਨਾਮੈਂਟ ਦੇ ਪ੍ਰੋਮੋਟਰ ਅਤੇ ਮਸ਼ਹੂਰ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਨੂੰ ਬੋਲੈਰੋ ਗੱਡੀ ਵਿੱਚ ਸਵਾਰ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ। ਹੁਣ ਇਸ ਕਤਲ ਮਾਮਲੇ ਨੂੰ ਲੈ ਕੇ ਗੈਂਗਸਟਰ ਗੋਪੀ ਘਣਸ਼ਾਮਪੁਰੀਆ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਗੋਪੀ ਘਣਸ਼ਾਮਪੁਰੀਆ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਕੇ ਕਬੱਡੀ ਪ੍ਰੋਮੋਟਰ ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਉਸ ਨੇ ਪੋਸਟ ਸਾਂਝੀ ਕਰਕੇ ਲਿਖਿਆ, “ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਅੱਜ ਜੋ ਮੋਹਾਲੀ ਸੋਹਾਣਾ ਸਾਹਿਬ ਕਬੱਡੀ ਕੱਪ ਤੇ ਰਾਣੇ ਬਾਲਾਚੌਰੀਆ ਦਾ ਕਤਲ ਹੋਇਆ ਇੱਸ ਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ ਸ਼ਗਨ ਪ੍ਰੀਤ ਮੁਹੱਬਤ ਰੰਧਾਵਾ ਅਮਰ ਖੱਬੇ ਪ੍ਰਭ ਦਾਸੂਵਾਲ ਤੇ ਕੌਸ਼ਲ ਚੌਦਰੀ ਲੈਂਦੇ ਹਾਂ ਇਹ ਬੰਦਾ ਸਾਡੇ ਐਂਟੀ ਜੱਗੂ ਖੋਤੀ ਤੇ lawarance ਨਾਲ ਵਰਤਦਾ ਸੀ ਇੱਸ ਨੇ ਸਿੱਧੂ ਮੂਸੇਵਾਲਾ ਦੇ ਕਾਤਲ ਦੀ ਰਹਾਇਸ਼ ਕਰਵਾਈ ਤੇ ਖੁਦ ਬੰਦੇ ਸਾਂਭੇ ਸੀ ਅੱਜ ਅਸੀ ਰਾਣਾ ਮਾਰ ਕੇ ਆਪਣੇ ਪਰਾ ਮੂਸੇਵਾਲੇ ਦਾ ਬਦਲਾ ਲਿਆ ਇਹ ਕੰਮ ਸਾਡੇ ਪਰਾ ਮੱਖਣ ਅੰਮ੍ਰਿਤਸਰ ਤੇ difaulter ਕਰਨ ਨੇ ਕੀਤਾ ਆ ਬਾਕੀ ਅੱਜ ਤੋਂ ਸਾਰਿਆ ਨੂੰ ਪਲੇਅਰਾ ਤੇ ਓਹਨਾ ਦੇ ਮਾ ਪਿਓ ਨੂੰ ਇੱਕ ਬੇਨਤੀ ਆ ਕਿ ਕੋਈ ਵੀ ਜੱਗੂ ਖੋਤੀ ਤੇ ਹੈਰੀ ਟੌਟ ਦੀ ਟੀਮ ਚ ਨਾ ਖੇਡੇ ਨੀ ਤੇ ਰਿਜ਼ਲਟ ਸੇਮ ਮਿਲੂਗਾ ਸਾਨੂੰ ਕਬੱਡੀ ਤੋਂ ਕੋਈ ਐਲਰਜੀ ਨਹੀ ਸਾਨੂੰ ਬੱਸ ਖੋਤੀ ਤੇ ਹੈਰੀ ਟੌਟ ਦੀ ਕਬੱਡੀ ਵਿੱਚ ਕੋਈ ਦਖ਼ਲ ਅੰਦਾਜ਼ੀ ਨੀ ਚਾਹੀਦੀ ਵਾਹਿਗੁਰੂ ਮੇਹਰ ਕਰੇ wait and watch”




