Sunday, March 1, 2026
spot_img

ਰਾਣਾ ਬਲਾਚੌਰੀਆ ਮਾਮਲਾ: ਵਾਰਦਾਤ ਦਾ ਮੂਸੇਵਾਲਾ ਕਤਲਕਾਂਡ ਨਾਲ ਲਿੰਕ ਨਹੀਂ : SSP ਮੋਹਾਲੀ

Must read

ਬੀਤੀ ਕੱਲ੍ਹ ਮੋਹਾਲੀ ਦੇ ਸੋਹਾਣਾ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਪ੍ਰਮੋਟਰ ਅਤੇ ਖਿਡਾਰੀ ਰਾਣਾ ਬਲਾਚੌਰੀਆ ਦੇ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਅੱਜ ਮੋਹਾਲੀ ਦੇ ਐੱਸ.ਐੱਸ.ਪੀ ਵੱਲੋਂ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਨ੍ਹਾਂ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ।

ਐੱਸ.ਐੱਸ.ਪੀ. ਮੋਹਾਲੀ ਨੇ ਦੱਸਿਆ ਕਿ ਰਾਣਾ ਨੂੰ ਕਿਸੇ ਕੱਪੜੇ ਨਾਲ ਨਹੀਂ ਢੱਕਿਆ ਗਿਆ ਸੀ। ਉਸਨੂੰ ਆਮ ਸੈਲਫੀ ਲੈਣ ਦੇ ਬਹਾਨੇ ਰੋਕਿਆ ਗਿਆ ਸੀ ਅਤੇ ਫਿਰ ਗੋਲੀ ਮਾਰ ਦਿੱਤੀ ਗਈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਹਮਲਾਵਰਾਂ ਦਾ ਨਿਸ਼ਾਨਾ ਮਨਕੀਰਤ ਔਲਖ ਨਹੀਂ ਸੀ। ਹਮਲਾਵਰ ਸਿਰਫ਼ ਰਾਣਾ ਬਲਾਚੌਰੀਆ ਨੂੰ ਗੋਲੀ ਮਾਰਨ ਆਏ ਸਨ। ਇਸ ਦੇ ਨਾਲ ਮੋਹਾਲੀ ਦੇ SSP ਨੇ ਦੱਸਿਆ ਕਿ ਵਾਰਦਾਤ ਦਾ ਮੂਸੇਵਾਲਾ ਕਤਲਕਾਂਡ ਨਾਲ ਕੋਈ ਲਿੰਕ ਨਹੀਂ ਹੈ। ਕਤਲ ਨੂੰ ਜਸਟੀਫ਼ਾਈ ਕਰਨ ਲਈ ਸਿੱਧੂ ਮੂਸੇਵਾਲਾ ਦਾ ਨਾਮ ਲਿਆ ਗਿਆ ਹੈ।

ਐੱਸ.ਐੱਸ.ਪੀ. ਨੇ ਕਿਹਾ ਕਿ ਰਾਣਾ ਬਲਾਚੌਰੀਆ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜਿਆ ਹੋਇਆ ਹੈ। ਟੂਰਨਾਮੈਂਟ ਦੀ ਇਜਾਜ਼ਤ ਸੀ ਅਤੇ ਉੱਥੇ ਪੁਲਿਸ ਤਾਇਨਾਤ ਸੀ। ਹਮਲੇ ਤੋਂ ਬਾਅਦ, ਨਿਸ਼ਾਨੇਬਾਜ਼ ਬਾਈਕ ‘ਤੇ ਭੱਜ ਗਏ। ਆਦਿਤਿਆ ਕਪੂਰ ਅਤੇ ਕਰਨ ਪਾਠਕ ਇੱਕ ਗੈਂਗ ਨਾਲ ਜੁੜੇ ਹੋਏ ਹਨ। ਆਦਿਤਿਆ ਵਿਰੁੱਧ 13 ਮਾਮਲੇ ਅਤੇ ਕਰਨ ਵਿਰੁੱਧ ਦੋ ਮਾਮਲੇ ਦਰਜ ਹਨ। ਰਾਣਾ ਬਲਾਚੌਰੀਆ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article