ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਬਲਬੀਰ ਸਿੰਘ ਸੀਚੇਵਾਲ ਨੇ ਮੁਲਾਕਾਤ ਦੌਰਾਨ ਪੰਜਾਬ ਸਮੇਤ ਨੈਸ਼ਨਲ ਹਾਈਵੇਅ ਕਾਲਾ ਸੰਘਿਆ ਡਰੇਨ ਅਤੇ ਬੁੱਢੇ ਦਰਿਆ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ।
ਸੋਸ਼ਲ ਮੀਡੀਆ ‘ਤੇ ਨਿਤਿਨਗਡਕਰੀ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕਰਦਿਆਂ ਬਲਬੀਰ ਸਿੰਘ ਸੀਚੇਵਾਲ ਨੇ ਲਿਖਿਆ, “ਸਤਿਕਾਰਯੋਗ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ ਨਾਲ ਮੁਲਾਕਤ ਦੌਰਾਨ ਨੈਸ਼ਨਲ ਹਾਈਵੇਅ ‘ਤੇ ਬਣੀਆਂ ਪੁਲੀਆਂ ਕਾਰਣ ਹੜ੍ਹਾਂ ਵਰਗੇ ਬਣਦੇ ਹਲਾਤਾਂ ਦਾ ਮੁੱਦਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ । ਮੁਲਾਕਾਤ ਦੌਰਾਨ ਪੰਜਾਬ ਦੇ ਮੁੱਦਿਆਂ ਸਮੇਤ ਨੈਸ਼ਨਲ ਹਾਈਵੇਅ ਨੰਬਰ 44 ਜੋ ਕਿ ਕਾਲਾ ਸੰਘਿਆ ਡਰੇਨ ਅਤੇ ਬੁੱਢੇ ਦਰਿਆ ਉਪਰ ਦੀ ਲੰਘਦਾ ਹੈ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ ਗਿਆ। ਇੰਨ੍ਹਾ ਦੇ ਨਿਰਮਾਣ ਕਾਰਜ ਦੌਰਾਨ ਹੇਠ ਪਏ ਮਲਬੇ ਨੂੰ ਚੁੱਕਣ ਲਈ ਅਧਿਕਾਰੀਆਂ ਜਾਂ ਠੇਕੇਦਾਰ ਦੀ ਜੁੰਮੇਵਾਰੀ ਅਤੇ ਜੁਆਬਦੇਹੀ ਤੈਅ ਕਰਨ ਦੀ ਮੰਗ ਕੀਤੀ ਗਈ।”