Rajveer Jawanda’s health : ਪੰਜਾਬੀ ਗਾਇਕ ਰਾਜਵੀਰ ਜਵੰਦਾ ਕੁਝ ਦਿਨ ਪਹਿਲਾ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਸਿਰ ਅਤੇ ਰੀੜ੍ਹ ਦੀ ਹੱਡੀ ਦੀ ਸੱਟ ਨੂੰ ਲੈ ਕੇ ਫੋਰਟਿਸ ਹਸਪਤਾਲ, ਮੋਹਾਲੀ ਵਿੱਚ ਲਾਈਫ ਸਪੋਰਟ ‘ਤੇ ਹੈ। ਡਾਕਟਰਾਂ ਵੱਲੋਂ ਉਨ੍ਹਾਂ ਦੀ ਸਿਹਤ ਨੂੰ ਅਜੇ ਵੀ ਨਾਜ਼ੁਕ ਦੱਸਿਆ ਜਾ ਰਿਹਾ ਹੈ।
ਫੋਰਟਿਸ ਹਸਪਤਾਲ, ਮੋਹਾਲੀ ਤੋਂ ਆਈ ਤਾਜਾ ਅਪਡੇਟ ਅਨੁਸਾਰ ਜਵੰਦਾ ਅਜੇ ਵੀ ਲਾਈਫ ਸਪੋਰਟ ‘ਤੇ ਹੈ। ਉਸ ਦੀ ਦਿਮਾਗੀ ਸਥਿਤੀ ਬਹੁਤ ਹੀ ਘੱਟ ਗਤੀਵਿਧੀ ਨਾਲ ਨਾਜ਼ੁਕ ਬਣੀ ਹੋਈ ਹੈ। ਮਾਹਰ ਮੈਡੀਕਲ ਮੈਨੇਮਮੈਂਟ ਦੇ ਬਾਵਜੂਦ ਕੋਈ ਖਾਸ ਸੁਧਾਰ ਨਹੀਂ ਹੋਇਆ ਹੈ। ਉਸ ਦੀ ਦਿਮਾਗ ਦੀ MRI ਸਕੈਨ ‘ਚ ਹਾਈਪੋਕਸਿਕ ਤਬਦੀਲੀਆਂ ਦਿਖੀਆਂ ਹਨ, ਜਦਕਿ ਰੀੜ੍ਹ ਦੀ ਹੱਡੀ ਦੇ MRI ‘ਚ ਸਰਵਾਈਕਲ ਤੇ ਡੋਰਸਲ ਨੂੰ ਨੁਕਸਾਨ ਪਹੁੰਚਿਆ ਹੈ।
ਡਾਕਟਰਾਂ ਮੁਤਾਬਿਕ ਰਾਜਵੀਰ ਜਵੰਦਾ ਦੀ ਨਿਊਰੋਲੋਜੀਕਲ ਹਾਲਤ ਗੰਭੀਰ ਹੈ, ਦਿਮਾਗੀ ਸਰਗਰਮੀ ਬਹੁਤ ਘੱਟ ਹੈ ਅਤੇ ਉੱਚ ਪੱਧਰੀ ਇਲਾਜ ਦੇ ਬਾਵਜੂਦ ਕੋਈ ਵੱਡਾ ਸੁਧਾਰ ਨਹੀਂ ਆਇਆ। ਡਾਕਟਰਾਂ ਨੇ ਦੱਸਿਆ ਕਿ ਉਸਨੂੰ ਲੰਬੇ ਸਮੇਂ ਲਈ ਵੈਂਟੀਲੇਟਰ ਸਹਾਇਤਾ ਦੀ ਲੋੜ ਹੈ।