Tuesday, December 17, 2024
spot_img

Rajasthan Royals ਦੀ ਜਿੱਤ ਦੇ ਬਾਅਦ ਬੋਲੇ Brett Lee, ਕਿਹਾ. . .

Must read

ਰਾਜਸਥਾਨ ਰਾਯਲਸ ਦੀ ਜਿੱਤ ਦੇ ਬਾਅਦ ਬ੍ਰੇਟ ਲੀ ਨੇ ਕਿਹਾ ਕਿ ਧੋਨੀ ਨੂੰ ਸ਼ਾਂਤ ਰੱਖਣ ਦਾ ਪੂਰਾ ਕਰੈਡਿਟ ਸੰਦੀਪ ਸ਼ਰਮਾ ਨੂੰ ਜਾਂਦਾ ਹੈ। ਮੁਕਾਬਲੇ ਨੂੰ ਅੰਤ ਤੱਕ ਲੈ ਜਾਣ ਦੀ ਆਪਣੀ ਅਜਮਾਈ ਹੋਈ ਰਣਨੀਤੀ ਦੇ ਮਨਚਾਹੇ ਨਤੀਜੇ Chennai Super Kings ਨੂੰ ਨਹੀਂ ਮਿਲ ਸਕੇ ਕਿਉਂਕਿ ਉਨ੍ਹਾਂ ਨੂੰ ਬੁੱਧਵਾਰ ਰਾਤ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ’ਚ ਖੇਡੇ ਗਏ ਟਾਟਾ ਆਈਪੀਐਲ 2023 ਦੇ 17ਵੇਂ ਮੈਚ ’ਚ ਰਾਜਸਥਾਨ ਰਾਯਲਸ ਤੋਂ ਤਿੰਨ ਰਨ ਦੀ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਸੀਐਸਕੇ ਦੀ ਆਪਣੇ ਘਰ ’ਚ ਆਰਆਰ ਦੇ ਖਿਲਾਫ ਖੇਡੇ ਅੱਠ ਮੈਚਾਂ ’ਚ ਦੂਜੀ ਹਾਰ ਸੀ। ਸੀਐਸਕੇ ਨੇ ਜਿੱਤ ਦੇ ਲਈ 176 ਰਨਾਂ ਦੇ ਵੱਡੇ ਸਕੋਰ ਦਾ ਪਿੱਛਾ ਕਰਦੇ ਹੋਏ ਛੇ ਵਿਕਟਾਂ ’ਤੇ 172 ਰਨ ਹੀ ਬਣਾ ਸਕੀ, ਜਿਸ ’ਚ ਕਪਤਾਨ ਐਮਐਸ ਧੋਨੀ 17 ਬਾਲਾਂ ’ਚ 32 ਰਨ ਬਣਾ ਕੇ ਨਾਟ ਆਊਟ ਰਹੇ। ਆਈਪੀਐਲ ’ਚ 200ਵੀਂ ਵਾਰ ਸੀਐਸਕੇ ਦੀ ਅਗਵਾਈ ਕਰ ਰਹੇ ਧੋਨੀ ਨੇ ਤਿੰਨ ਛੱਕੇ ਅਤੇ ਇੱਕ ਚੌਕਾ ਲਗਾਇਆ, ਜਦੋਂ ਕਿ ਰਵਿੰਦਰ ਜਡੇਜਾ 15 ਬਾਲਾਂ ’ਚ 25 ਰਨ ਬਣਾ ਕੇ ਨਾਟ ਆਊਟ ਰਹੇ। ਬਹੁਤ ਅਨੁਭਵੀ ਮੱਧਮ ਤੇਜ ਗੇਂਦਬਾਜ ਸੰਦੀਪ ਸ਼ਰਮਾ ਨੇ ਆਖਰੀ ਓਵਰ ’ਚ ਧੋਨੀ ਕੋਲੋਂ ਦੋ ਸ਼ਾਨਦਾਰ ਛੱਕੇ ਖਾਣ ਦੇ ਬਾਵਜੂਦ ਯੈਲੋ ਬ੍ਰਿਗ੍ਰੇਡ ਨੂੰ ਰੋਕਣ ਦੇ ਲਈ ਬਿਹਤਰੀਨ ਕੰਟਰੋਲ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇਸ ਓਵਰ ’ਚ 17 ਰਨ ਦੇ ਕੇ ਆਪਣੀ ਟੀਮ ਦੇ ਸਕੋਰ ਦਾ ਬਚਾਅ ਕੀਤਾ।

Royals ਚਾਰ ਮੈਚਾਂ ’ਚ ਤੀਜੀ ਜਿੱਤ ਦੇ ਨਾਲ ਲੜੀ ਦੇ ਟਾਪ ’ਤੇ ਪਹੁੰਚ ਗਿਆ ਹੈ। ਉਨ੍ਹਾਂ ਦੇ ਲਖਨਊ ਸੂਪਰ ਜਾਇੰਟਸ ਦੇ ਬਰਾਬਰ ਛੇ ਨੰਬਰ ਹੋ ਗਏ ਹਨ ਪਰ ਉਹ ਬਿਹਤਰ ਰਨ ਔਸਤ ਦੇ ਅਧਾਰ ’ਤੇ ਅੱਗੇ ਹਨ। ਦੂਜੇ ਪਾਸੇ ਸੀਐਸਕੇ ਦੋ ਜਿੱਤ ਅਤੇ ਦੋ ਹਾਰ ਦੇ ਨਾਲ ਪੰਜਵੇਂ ਨੰਬਰ ’ਤੇ ਹੈ। ਜਿਓਸਿਨੇਮਾ ਆਈਪੀਐਲ ਮਾਹਿਰ ਬ੍ਰੇਟ ਲੀ ਨੇ 29 ਸਾਲਾ ਸ਼ਰਮਾ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਮੈਨੂੰ ਉਹ ਪਸੰਦ ਆਇਆ ਜਿਹੜਾ ਉਨ੍ਹਾਂ ਨੇ ਆਪਣੇ ਮੈਚ ਦੇ ਬਾਅਦ ਦੀ ਇੰਟਰਵਿਊ ’ਚ ਕਿਹਾ ਸੀ ਕਿ ਕਿਵੇਂ ਓਵਰ ਦਿ ਵਿਕਟ ਕੰਮ ਨਹੀਂ ਕਰ ਰਹੀ ਸੀ, ਇਸ ਲਈ ਉਹ ਰਾਊਂਡ ਦਿ ਵਿਕਟ ਤੋਂ ਗੇਂਦਬਾਜੀ ਕਰਨ ਆਏ। ਪਰ ਤੁਸੀਂ ਸਹੀ ਸੀ। ਇਹ ਉਨ੍ਹਾਂ ਦੀ ਰੇਂਜ ਦੇ ਅੰਦਰ ਹੈ, ਉਹ ਸਹੀ ਜਗ੍ਹਾ ਹੈ ਅਤੇ ਜੇਕਰ ਉਹ ਇਸ ਤੋਂ ਇੱਕ ਇੰਚ ਤੋਂ ਚੂਕ ਜਾਂਦੇ, ਤਾਂ ਬਾਲ ਛੇ ਦੇ ਲਈ ਚਲੀ ਜਾਂਦੀ। ਸੰਦੀਪ ਸ਼ਰਮਾ ਨੂੰ ਪੂਰਾ ਕਰੈਡਿਟ ਜਾਂਦਾ ਹੈ, ਕਿਉਂਕਿ ਜਬਰਦਸਤ ਨਜਰ ਆ ਰਹੇ ਐਮਐਸ ਧੋਨੀ ਨੂੰ ਗਿੱਲੀ ਬਾਲ ਤੋਂ ਗੇਂਦਬਾਜੀ ਕਰਨਾ, ਉਹ ਵੀ ਵਿਰੋਧੀ ਸਮਰਥਕਾਂ ਦੀ ਭਾਰੀ ਭੀੜ ਦੇ ਵਿਚਕਾਰ, ਵੱਡੀ ਗੱਲ ਹੈ। ਉਨ੍ਹਾਂ ਨੇ ਦਬਾਅ ਦੇ ਵਿਚਕਾਰ ਮੈਚ ਆਪਣੇ ਪੱਖ ’ਚ ਕੀਤਾ ਅਤੇ ਤਿੰਨ ਰਨਾਂ ਨਾਲ ਜਿੱਤ ਦਵਾਈ। ਉਨ੍ਹਾਂ ਦੇ ਲਈ ਪੂਰੀ ਤਰ੍ਹਾਂ ਨਾਲ ਹੈਟਸ ਆਫ ਹੈ।’

ਇੱਕ ਹੋਰ ਜਿਓਸਿਨੇਮਾ ਆਈਪੀਐਲ ਮਾਹਿਰ ਆਰਪੀ ਸਿੰਘ ਨੇ ਵੀ ਆਖਰੀ ਓਵਰ ’ਚ ਖਰਾਬ ਸ਼ੁਰੂਆਤ ਦੇ ਬਾਵਜੂਦ ਸ਼ਰਮਾ ਤੋਂ ਪ੍ਰਭਾਵਿਤ ਨਜਰ ਆਏ। ਉਨ੍ਹਾਂ ਨੇ ਕਿਹਾ, ‘ਇਹ ਓਵਰ ਦੋ ਵਾਈਡ ਅਤੇ ਫਿਰ ਇੱਕ ਡਾਟ ਬਾਲ ਦੇ ਨਾਲ ਸ਼ੁਰੂ ਹੋਇਆ ਅਤੇ ਫਿਰ ਸਾਨੂੰ ਦੋ ਛੱਕੇ ਵੀ ਦੇਖਣ ਨੂੰ ਮਿਲੇ। ਜਦੋਂ ਛੱਕੇ ਲੱਗੇ ਤਾਂ ਦਬਾਅ ਵਧਣਾ ਤੈਅ ਸੀ। ਅਜਿਹੇ ਸਮੇਂ ’ਚ ਤੁਹਾਨੂੰ ਆਪਣੇ ’ਤੇ ਵਿਸ਼ਵਾਸ ਰੱਖਣਾ ਪੈਂਦਾ ਹੈ। ਅਸੀਂ ਧੋਨੀ ਦੇ ਬਾਰੇ ’ਚ ਇੱਕ ਹੀ ਗੱਲ ਸੁਣੀ ਹੋਈ ਹੈ ਕਿ ਉਹ ਗੇਂਦਬਾਜ ਦੀ ਹਰ ਗਲਤੀ ਨੂੰ ਭੁੰਨਦੇ ਹਨ ਅਤੇ ਛੱਕੇ ਮਾਰ ਕੇ ਉਸਨੂੰ ਸਜਾ ਦਿੰਦੇ ਹਨ। ਉਹ ਹਮੇਸ਼ਾ ਗੇਂਦਬਾਜ ’ਤੇ ਦਬਾਅ ਪਾਉਂਦੇ ਹਨ, ਇਸ ਲਈ ਕਲਪਨਾ ਕਰੋ ਕਿ ਸੰਦੀਪ ਸ਼ਰਮਾ ਕਿਸ ਮਾਨਸਿਕ ਹਾਲਾਤ ’ਚ ਸਨ। ਉਨ੍ਹਾਂ ਨੂੰ ਪਤਾ ਸੀ ਕਿ ਜੇਕਰ ਮੈਂ ਛੋਟੀ ਜਿਹੀ ਵੀ ਗਲਤੀ ਕਰਦਾ ਹਾਂ ਤਾਂ ਇਹ ਬੱਲੇਬਾਜ ਛੱਕੇ ਮਾਰੇਗਾ। ਉਨ੍ਹਾਂ ਨੇ ਆਪਣੇ ਕੰਮ ਨੂੰ ਬਖੂਬੀ ਅੰਜਾਮ ਦਿੱਤਾ, ਜਿਸਨੂੰ ਮਾਨਤਾ ਵੀ ਦਿੱਤੀ ਜਾਣੀ ਚਾਹੀਦੀ ਹੈ।’ ਉੱਥੇ ਹੀ ਆਈਪੀਐਲ ਮਾਹਿਰ ਅਨਿਲ ਕੁੰਬਲੇ ਧੋਨੀ ਨੂੰ ਵਧੀਆ ਪ੍ਰਦਰਸ਼ਨ ਕਰਦੇ ਹੋਏ ਦੇਖ ਕੇ ਖੁਸ਼ ਸਨ। ਉਨ੍ਹਾਂ ਨੇ ਕਿਹਾ, ‘ਮੈਨੂੰ ਲੱਗਿਆ ਕਿ ਇਹ ਐਮਐਸ ਧੋਨੀ ਦੇ ਲਈ ਇੱਕਦਮ ਸਹੀ ਸਕ੍ਰਿਪਟ ਸੀ। ਉਹ ਸੀਐਸਕੇ ਦੇ ਕਪਤਾਨ ਦੇ ਤੌਰ ’ਤੇ ਆਪਣਾ 200ਵਾਂ ਮੈਚ ਖੇਡ ਰਹੇ ਸਨ ਅਤੇ ਉਨ੍ਹਾਂ ਨੂੰ ਆਖਰੀ ਬਾਲ ’ਤੇ ਛੱਕਾ ਮਾਰਨ ਦੀ ਜਰੂਰਤ ਸੀ। ਜੇਕਰ ਉਨ੍ਹਾਂ ਦਾ ਸ਼ਾਟ ਦੋ ਜਾਂ ਤਿਨ ਇੰਚ ਥੋੜਾ ਛੋਟਾ ਹੁੰਦਾ ਤਾਂ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਅਜਿਹਾ ਕਰ ਦਿੱਤਾ ਹੁੰਦਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article