ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਾਲਗ ਨਾਲ ਸਬੰਧਤ ਮਾਮਲੇ ਵਿੱਚ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਹੋਰ ਨਿਵਾਸਾਂ ਅਤੇ ਦਫ਼ਤਰਾਂ ‘ਤੇ ਛਾਪੇਮਾਰੀ ਕੀਤੀ ਹੈ।
ਘਰ ਅਤੇ ਦਫ਼ਤਰ ਵਿੱਚ ਲਈ ਗਈ ਤਲਾਸ਼ੀ
ਈਡੀ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਹੁਣ ਰਿਹਾਇਸ਼ੀ ਇਮਾਰਤਾਂ ਅਤੇ ਦਫ਼ਤਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਹ ਛਾਪੇਮਾਰੀ ਕਥਿਤ ਤੌਰ ‘ਤੇ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਅਸ਼ਲੀਲ ਸਮੱਗਰੀ ਦੇ ਉਤਪਾਦਨ ਅਤੇ ਵੰਡ ਨਾਲ ਸਬੰਧਤ ਹੈ। ਤੁਹਾਨੂੰ ਦੱਸ ਦੇਈਏ ਕਿ ਰਾਜ ਕੁੰਦਰਾ ਨੂੰ ਇਸ ਤੋਂ ਪਹਿਲਾਂ ਜੁਲਾਈ 2021 ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਭਾਰਤੀ ਦੰਡਾਵਲੀ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਸੀ। ਬਾਅਦ ਵਿਚ ਸ਼ਹਿਰ ਦੀ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ।
ਸਾਲ 2021 ‘ਚ ਕੀਤਾ ਗਿਆ ਸੀ ਗ੍ਰਿਫਤਾਰ
ਫਰਵਰੀ 2021 ਵਿੱਚ, ਮਡ ਆਈਲੈਂਡ ਵਿੱਚ ਉਸਦੇ ਬੰਗਲੇ ਉੱਤੇ ਮੁੰਬਈ ਪੁਲਿਸ ਨੇ ਛਾਪਾ ਮਾਰਿਆ ਸੀ। ਕਿਹਾ ਜਾ ਰਿਹਾ ਸੀ ਕਿ ਇਸ ਬੰਗਲੇ ‘ਚ ਅਡਲਟ ਫਿਲਮਾਂ ਦੀ ਸ਼ੂਟਿੰਗ ਹੁੰਦੀ ਸੀ ਅਤੇ ਉਨ੍ਹਾਂ ਨੂੰ ਬਣਾਉਣ ‘ਚ ਰਾਜ ਕੁੰਦਰਾ ਦਾ ਨਾਂ ਸ਼ਾਮਲ ਸੀ। ਇਸ ਮਾਮਲੇ ‘ਚ ਟੀਵੀ ਅਦਾਕਾਰਾ ਗਹਿਨਾ ਵਸ਼ਿਸ਼ਟ ਦਾ ਨਾਂ ਸਾਹਮਣੇ ਆਇਆ ਸੀ।