ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਕੱਲ੍ਹ ਚੰਡੀਗੜ੍ਹ ਸੈਕਟਰ-34 ਵਿੱਚ ਕੰਸਰਟ ਹੋਇਆ। ਪ੍ਰਦਰਸ਼ਨ ਦੌਰਾਨ ਸੁਰੱਖਿਆ ਲਈ ਸੈਕਟਰ-34 ਅਤੇ ਹੋਰ ਰਸਤਿਆਂ ਦੇ ਆਲੇ-ਦੁਆਲੇ 2500 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਦਿਲਜੀਤ ਦੋਸਾਂਝ ਦੇ ਪ੍ਰਸੰਸਕਾਂ ਦਾ ਖ਼ੂਬ ਮਨੋਰੰਜਨ ਕੀਤਾ।
ਦਿਲਜੀਤ ਵੱਲੋਂ ਸ਼ੁਰੂ ਕੀਤੇ ਗਏ Dil-Luminati Tour – India ਦੌਰਾਨ ਕਈ ਤਰ੍ਹਾਂ ਦੇ ਵਿਵਾਦ ਵੀ ਚੱਲੇ। ਕਈ ਸੂਬਿਆਂ ‘ਚ ਵਿਰੋਧੀਆਂ ਵੱਲੋਂ ਦਿਲਜੀਤ ਵੱਲੋਂ ਗਾਏ ਗੀਤਾਂ ਨੂੰ ਲੈ ਕੇ ਕਾਫ਼ੀ ਬਵਾਲ ਵੀ ਖੜਾ ਕੀਤਾ ਗਿਆ। ਪਰ ਹਾਈਕੋਰਟ ਵੱਲੋਂ ਕਈ ਤਰ੍ਹਾਂ ਦੀਆਂ ਸ਼ਰਤਾਂ ਰੱਖ ਕੇ ਦਿਲਜੀਤ ਦੋਸਾਂਝ ਨੂੰ ਸ਼ੋਅ ਲਾਉਣ ਦੀ ਇਜ਼ਾਜ਼ਤ ਦਿੱਤੀ ਗਈ। ਬੀਤੇ ਕੱਲ੍ਹ ਦਿਲਜੀਤ ਦੋਸਾਂਝ ਦਾ ਚੰਡੀਗੜ੍ਹ ਵਿਖੇ ਸ਼ੋਅ ਹੋਇਆ ਜਿਸ ਵਿੱਚ ਦਿਲਜੀਤ ਨੇ Pushpa ਫ਼ਿਲਮ ਦੇ Allu Arjun ਦਾ ਡਾਇਲਾਗ ਬੋਲ ਕੇ ਆਪਣੇ Hater’s ਨੂੰ ਠੋਕਵਾਂ ਜਵਾਬ ਦਿੱਤਾ ਅਤੇ ਕਿਹਾ ‘ਜੇ ਸਾਲਾ ਨਹੀਂ ਝੁੱਕੇਗਾ’ ਤਾਂ ‘ਜੀਜਾ ਝੁੱਕ ਜਾਏਗਾ’