Wednesday, October 22, 2025
spot_img

PUNSUP ’ਚ ਹੋਏ ਫ਼ਰਜ਼ਵਾੜੇ ’ਚ ਮਾਨ ਸਰਕਾਰ ਦਾ ਵੱਡਾ ਐਕਸ਼ਨ, 5 ਅਧਿਕਾਰੀ ਕੀਤੇ ਸਸਪੈਂਡ

Must read

ਬਠਿੰਡਾ ਦੇ PUNSUP ’ਚ ਹੋਏ ਫ਼ਰਜ਼ੀਵਾੜੇ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਐਕਸ਼ਨ ਲਿਆ ਹੈ। ਮੁੱਖ ਮੰਤਰੀ ਨੇ ਬਠਿੰਡਾ ਅਤੇ ਮਾਨਸਾ ਦੇ ਪੰਜ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਦੱਸ ਦਈਏ ਕਿ ਪਨਸਪ ‘ਚ ਗੋਦਾਮਾਂ ਦੇ ਕਿਰਾਏ ਦੇ ਬਿਲਾਂ ’ਚ ਕਰੋੜਾਂ ਦੀ ਹੇਰਾਫੇਰੀ ਕੀਤੀ ਗਈ ਸੀ।

ਮਿਲੀ ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ‘ਚ ਸੀਨੀਅਰ ਸਹਾਇਕ ਲੇਖਾਕਾਰ ਸੰਦੀਪ ਗਰਗ ਅਤੇ ਅਧਿਕਾਰੀਆਂ ਨੇ ਬਠਿੰਡਾ ਵਿਚ ਗੋਦਾਮ ਦੇ ਕਿਰਾਏ ਵਿਚ ਹੇਰਾਫੇਰੀ ਕਰ ਕੇ ਕਰੋੜਾਂ ਰੁਪਏ ਦਾ ਗਬਨ ਕੀਤਾ ਸੀ। ਸਥਿਤੀ ਅਜਿਹੀ ਸੀ ਕਿ ਗੋਦਾਮ ਦੀਆਂ ਅਦਾਇਗੀਆਂ ਸਾਲ ਵਿਚ ਤਿੰਨ ਵਾਰ ਦਿਖਾਈਆਂ ਗਈਆਂ। ਅਸਲ ਭੁਗਤਾਨ ਲਾਭਪਾਤਰੀਆਂ ਨੂੰ ਗਏ, ਜਦਕਿ ਦੂਜੀ ਵਾਰ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਈ ਗਈ। ਬਿੱਲ ਵੀ ਤਿੰਨ ਵਾਰ ਤਿਆਰ ਕਰ ਕੇ ਦਫ਼ਤਰ ਵਿਚ ਜਮ੍ਹਾਂ ਕਰਵਾਏ ਗਏ।

ਮਾਨਸਾ ‘ਚ ਕੁੱਝ ਸ਼ੈਲਰ ਮਾਲਕ ਆਰਓ ‘ਚ ਕਥਿਤ ਬੇਨਿਯਮੀਆਂ ਤੋਂ ਇੰਨੇ ਜ਼ਿਆਦਾ ਗਬਨ ਕਰ ਚੁੱਕੇ ਹਨ ਕਿ ਉਹ ਹੁਣ ਸੀਜ਼ਨ ਦੌਰਾਨ ਬਲੈਕਲਿਸਟ ਹੋਣ ਤੋਂ ਬਚਣ ਲਈ ਜ਼ਬਰਦਸਤੀ ਪੈਸੇ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ ਨੇ ਇਸ ਮਾਮਲੇ ‘ਚ ਵੱਡੀ ਕਾਰਵਾਈ ਕਰਕੇ ਬਠਿੰਡਾ ਤੇ ਮਾਨਸਾ ਦੇ ਪੰਜ ਮੁਲਜ਼ਮ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਨੌਕਰੀਆਂ ਤੋਂ ਮੁਅੱਤਲ ਕਰ ਦਿੱਤਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article