Wednesday, January 22, 2025
spot_img

ਪੰਜਾਬ ਦੀ ਡਾ: ਪ੍ਰਨੀਤ ਕੌਰ ਸੰਧੂ ਬਣੀ ਆਈ.ਟੀ.ਬੀ.ਪੀ. ‘ਚ ਅਸਿਸਟੈਂਟ ਕਮਾਡੈਂਟ (ਡੀ.ਐਸ.ਪੀ)

Must read

ਮਾਨਸਾ : ਸਰਦੂਲਗੜ੍ਹ ਦੇ ਦਸਮੇਸ ਸਕੂਲਾਂ ਦੇ ਡਾਇਰੈਕਟਰ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਦੀ ਬੇਟੀ ਡਾ: ਪ੍ਰਨੀਤ ਕੌਰ ਨੇ ਦੇਸ ਦੀ ਇਡੋਂ ਤਿਬਤੀਅਨ ਬਾਰਡਰ ਪੁਲਿਸ (ਆਈ. ਟੀ. ਬੀ. ਪੀ.) ਵਿਚ ਅਸਿਸਟੈਂਟ ਕਮਾਡੈਂਟ ਮੈਡੀਕਲ ਅਫਸਰ (ਡੀ.ਐਸ.ਪੀ) ਬਨਣ ਦਾ ਮਾਣ ਹਾਸਿਲ ਕਰਕੇ ਮਾਨਸਾ ਜਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।ਆਈ. ਟੀ. ਬੀ. ਪੀ. ਦੇ ਅਸਿਸਟੈਂਟ ਕਮਾਡੈਂਟ ਦੀ 52 ਵੀ ਜੀ ਓ ਦੀ ਮਸੂਰੀ ਉਤਰਾਖੰਡ ਵਿਖੇ ਸੰਪਨ ਹੋਈ ਪਾਸਿੰਗ ਆਊਟ ਪਰੇਡ ਜਿਸ ਵਿਚ ਅਸਿਸਟੈਂਟ ਕਮਾਡੈਂਟ ਮੈਡੀਕਲ ਅਫਸਰਾਂ ਦੇ ਕੁਲ 55 ਆਫੀਸਰ ਵਿਚੋਂ ਪੂਰੇ ਭਾਰਤ ਦੀਆਂ ਸਿਰਫ 12 ਲੜਕੀਆਂ ਵਿਚ ਇਹ ਮੁਕਾਮ ਹਾਸਿਲ ਕੀਤਾ ।

Punjab's Praneet Kaur Sandhu

ਡਾ: ਪ੍ਰਨੀਤ ਨੇ ਦੱਸਿਆਂ ਕਿ ਮੇਰੇ ਦਾਦਾ ਜੀ ਰਿਟਾਇਰਡ ਆਰਮੀ ਅਫਸਰ ਸਵਰਗੀ ਕੈਪਟਨ ਸੁਰਜੀਤ ਸਿੰਘ ਸੰਧੂ ਜਿਹਨਾਂ ਨੇ ਦੇਸ ਲਈ ਅਹਿਮ ਤਿੰਨੇ ਲੜਾਈਆਂ ਲੜੀਆਂ ਸਨ ਉਹਨਾਂ ਦਾ ਸੁਪਨਾ ਸੀ ਕਿ ਪਰਿਵਾਰ ਦਾ ਕੋਈ ਮੈਂਬਰ ਆਰਮੀ ਅਫਸਰ ਬਣੇ। ਇਸ ਲਈ ਡਾਕਟਰ ਬਨਣ ਦੇ ਬਾਵਜੂਦ ਆਈ.ਟੀ.ਬੀ.ਪੀ. ਜੁਆਇਨ ਕਰਕੇ ਮੈਂ ਆਪਣੇ ਦਾਦਾ ਜੀ ਦਾ ਸੁਪਨਾ ਪੂਰਾ ਕੀਤਾ ਹੈ ।

ਡਾ: ਪ੍ਰਨੀਤ ਨੇ ਦੱਸਿਆ ਕਿ ਆਈ. ਟੀ. ਬੀ. ਪੀ. ਜੋ ਕਿ ਦੇਸ ਦੀ ਅਹਿਮ ਬਾਰਡਰ ਗਾਰਡਿੰਗ ਫੋਰਸ ਹੈ ਅਤੇ ਮੇਰੀ ਮੈਡੀਕਲ ਲਾਈਨ ਨਾਲੋਂ ਬਿਲਕੁਲ ਅਲੱਗ ਹੈ। ਇਸ ਵਿੱਚ ਮੇਰੇ ਵੱਲੋਂ ਬਹੁਤ ਕਠਿਨ 7 ਮਹੀਨੇ ਦੀ ਫਿਜੀਕਲ ਟਰੇਨਿੰਗ ਜੋ ਕਿ ਰਾਜਸਥਾਨ ਦੇ ਅਲਵਰ ਅਤੇ ਉਤਰਾਖੰਡ ਦੇ ਮਸੂਰੀ ਵਿਖੇ ਪੂਰੀ ਕੀਤੀ ਗਈ ।

ਫਿਜੀਕਲ ਟਰੇਨਿਗ ਬਹੁਤ ਕਠਿਨ ਸੀ ਜੋ ਕਿ ਇਕ ਲੜਕੀ ਅਤੇ ਡਾਕਟਰ ਵਾਸਤੇ ਹੋਰ ਵੀ ਮੁਸ਼ਕਿਲ ਸੀ ਪਰ ਟਰੇਨਿਗ ਦਰਮਿਆਨ ਮੈਨੂੰ ਮੇਰੇ ਮਾਪਿਆਂ , ਮੇਰੇ ਪਤੀ ਡਾ: ਸਾਗਰਦੀਪ ਗਰੇਵਾਲ ਜੋ ਕਿ ਖੁਦ ਆਈ.ਟੀ. ਪੀ. ਬੀ. ਵਿਚ ਅਸਿਸਟੈਂਟ ਕਮਾਂਡੈਟ ਮੈਡੀਕਲ ਅਫਸਰ (ਡੀ.ਐਸ.ਪੀ) ਦੇ ਅਹੁਦੇ ਤੇ ਤਾਇਨਾਤ ਹਨ ਅਤੇ ਉਹਨਾਂ ਦੇ ਪਿਤਾ ਜੀ ਕਰਨਲ ਮਨਦੀਪ ਸਿੰਘ ਗਰੇਵਾਲ ਵਲੋਂ ਸਮਂੇ-ਸਮੇਂ ਤੇ ਮੈਨੂੰ ਬਹੁਤ ਉਤਸਾਹਿਤ ਕੀਤਾ ਗਿਆ ਜਿਸ ਸਦਕਾ ਮੈਂ ਇਹ ਮੁਕਾਮ ਹਾਸਿਲ ਕਰਨ ਵਿੱਚ ਕਾਮਯਾਬ ਹੋਈ ।

ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਾਡੇ ਸੰਧੂ ਪਰਿਵਾਰ ਦੀ ਬੇਟੀ ਦੀ ਇਸ ਪ੍ਰਾਪਤੀ ਤੇ ਬਹੁਤ ਮਾਣ ਹੈ ਕਿ ਸਾਡੇ ਪਿਤਾ ਜੀ ਦਾ ਸੁਪਨਾ ਪੂਰਾ ਕਰਨ ਲਈ ਦੇਸ਼ ਦੀ ਬਾਰਡਰ ਗਾਰਡਿੰਗ ਫੋਰਸ ਜੁਆਇਨ ਕਰਕੇ ਦੇਸ਼ ਦੀ ਸੇਵਾ ਕਰਨ ਦਾ ਮਨ ਬਣਾਕੇ ਕਠਿਨ ਤਪੱਸਿਆ ਵਿੱਚੋ ਨਿਕਲਕੇ ਇਹ ਮੁਕਾਮ ਹਾਸਿਲ ਕਰਕੇ ਸਾਡੇ ਪਰਿਵਾਰ, ਇਲਾਕੇ ਅਤੇ ਪੰਜਾਬ ਦਾ ਮਾਣ ਵਧਾਇਆ ਹੈ।

ਸਰਦੂਲਗੜ ਦੀ ਬੇਟੀ ਡਾ: ਪ੍ਰਨੀਤ ਸੰਧੂ ਗਰੇਵਾਲ ਦੇ ਆਈ. ਟੀ.ਬੀ.ਪੀ. ਵਿਚ ਅਸਿਸਟੈਂਟ ਕਮਾਡੈਂਟ ਮੈਡੀਕਲ ਅਫਸਰ (ਡੀ.ਐਸ.ਪੀ) ਨਿਯੁਕਤ ਹੋਣ ਤੇ ਸਰਦੂਲਗੜ੍ਹ ਇਲਾਕੇ ਦੀਆਂ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ, ਵਰਕਰਾਂ, ਸਮੂਹ ਕਲੱਬਾਂ, ਪੰਚਾਇਤਾਂ ਵਲੋਂ, ਸ਼ਹਿਰ ਨਿਵਾਸੀਆਂ ,ਸਟਾਫ ਅਤੇ ਵਿਿਦਆਰਥੀਆਂ ਵੱਲੋਂ ਇਲਾਕੇ ਦਾ ਮਾਣ ਬਣੀ ਡਾ: ਪ੍ਰਨੀਤ ਲਈ ਬਹੁਤ ਖੁਸ਼ੀH ਮਨਾਈ ਜਾ ਰਹੀ ਹੈ ਅਤੇ ਸਰਦੂਲਗੜ੍ਹ ਦੀ ਬੇਟੀ ਦੀ ਇਸ ਪ੍ਰਾਪਤੀ ਤੇ ਵਧਾਈਆਂ ਅਤੇ ਸ਼ੁਭ ਕਾਮਨਾਵਾਂ ਦਿੱਤੀਆ ਜਾ ਰਹੀਆ ਹਨ ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article