Monday, June 9, 2025
spot_img

ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵੱਡਾ ਸਦਮਾ, ਛੋਟੇ ਭਰਾ ਦਾ ਹੋਇਆ ਦਿਹਾਂਤ

Must read

ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੀਤਕਾਰ ਅਤੇ ਅਦਾਕਾਰ ਗੁਰਦਾਸ ਮਾਨ ਨੂੰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਦਾ ਛੋਟਾ ਭਰਾ ਗੁਰਪੰਥ ਮਾਨ ਦਾ ਦਿਹਾਂਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਗੁਰਪੰਥ ਮਾਨ ਨੇ ਅੱਜ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਏ। ਪਤਾ ਲੱਗਾ ਹੈ ਕਿ ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।

ਇਸ ਦੁੱਖ ਦੀ ਘੜੀ ਵਿੱਚ ਗਾਇਕ ਗੁਰਦਾਸ ਮਾਨ ਨਾਲ ਗਾਇਕ ਹਰਦੀਪ ਸਿੰਘ, ਗੁਰਕਿਰਪਾਲ ਸੂਰਾਪੁਰੀ, ਜੈਲੀ, ਸੁਰਜੀਤ ਖਾਨ, ਬਿਲ ਸਿੰਘ, ਅਮਰ ਨੂਰੀ, ਦਰਸ਼ਨ ਔਲਖ, ਭੁਪਿੰਦਰ ਬੱਬਲ, ਅਮਰਜੀਤ ਸਿੰਘ ਨਾਰਾਇਣ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਦੁੱਖ ਸਾਂਝਾ ਕੀਤਾ। ਗੁਰਪੰਥ ਦਾ ਅੰਤਿਮ ਸੰਸਕਾਰ 10 ਜੂਨ ਦਿਨ ਮੰਗਲਵਾਰ ਨੂੰ 10:30 ਵਜੇ ਚੰਡੀਗੜ੍ਹ ਦੇ ਸੈਕਟਰ 25 ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article