ਜੇਕਰ ਤੁਹਾਨੂੰ 2026 ਨਵੇਂ ਸਾਲ ‘ਤੇ ਫੋਨ ‘ਤੇ HAPPY NEW YEAR ਦਾ ਮੈਸੇਜ ਆਉਂਦ ਹੈ ਤਾਂ ਸਾਵਧਾਨੀ ਨਾਲ ਇਸ ‘ਤੇ ਕਲਿੱਕ ਕਰੋ। ਸਾਵਧਾਨ ਰਹੋ ਕਿ ਸ਼ੁਭਕਾਮਨਾਵਾਂ ਦੇ ਚੱਕਰ ਵਿੱਚ ਤੁਹਾਡਾ ਫੋਨ ਹੈਕ ਨਾ ਹੋ ਜਾਵੇ, ਜਿਸ ਨਾਲ ਹੈਕਰਾਂ ਨੂੰ ਤੁਹਾਡਾ ਸਾਰਾ ਡਾਟਾ, ਜਿਸ ਵਿੱਚ ਬੈਂਕ ਖਾਤਿਆਂ ਅਤੇ OTP ਸ਼ਾਮਲ ਹਨ ਦਾ ਪਤਾ ਚੱਲ ਜਾਵੇ। ਪੰਜਾਬ ਪੁਲਿਸ ਸਾਈਬਰ ਸੈੱਲ ਨੇ ਇਸ ਸਬੰਧ ਵਿੱਚ ਇੱਕ ਜਨਤਕ ਚਿਤਾਵਨੀ ਜਾਰੀ ਕੀਤੀ ਹੈ।
ਪੁਲਿਸ ਸਾਈਬਰ ਸੈੱਲ ਦੇ ਅਧਿਕਾਰੀਆਂ ਮੁਤਾਬਕ ਹੈਕਰ ਹਮੇਸ਼ਾ ਮੌਕਿਆਂ ਦੀ ਭਾਲ ਵਿੱਚ ਰਹਿੰਦੇ ਹਨ ਜਦੋਂ ਲੋਕਾਂ ਨੂੰ ਬਲਕ ਵਿਚ ਮੈਸੇਜ ਆਉਂਦੇ ਹਨ। ਉਹ ਇਸ ਸਮੇਂ ਦੌਰਾਨ ਹੀ ਮੈਸੇਜ ਭੇਜ ਦਿੰਦੇ ਹਨ। ਮੈਸੇਜ ਦੀ ਭੀੜ ਵਿਚ ਆਮ ਲੋਕ ਗਲਤੀ ਨਾਲ ਹਰ ਮੈਸੇਜ ਨੂੰ ਕਲਿੱਕ ਕਰ ਦਿੰਦੇ ਹਨ।
ਇਸ ਸਮੇਂ ਦੌਰਾਨ ਹੈਕਰਾਂ ਦੇ ਮੈਸੇਜ ‘ਤੇ ਵੀ ਕਲਿੱਕ ਹੋ ਜਾਂਦਾ ਹੈ, ਜਿਸ ਨਾਲ ਲੋਕਾਂ ਦੇ ਫੋਨ ਹੈਕ ਹੋ ਜਾਂਦੇ ਹਨ। ਪੁਲਿਸ ਨੇ ਅਪੀਲ ਕੀਤੀ ਹੈ ਕਿ ਬਿਨਾਂ ਵੈਰੀਫਿਕੇਸ਼ਨ ਦੇ ਕਿਸੇ ਵੀ ਮੈਸੇਜ ‘ਤੇ ਕਲਿੱਕ ਕਰਨ ਤੋਂ ਬਚੋ, ਕੋਈ ਵੀ ਫੋਟੋ ਡਾਊਨਲੋਡ ਨਾ ਕਰੋ।




