Wednesday, October 22, 2025
spot_img

ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪੰਜਾਬ ਸਰਕਾਰ ਨੇ ਲਾਏ ਸਿਹਤ ਕੈਂਪ, ਪਹਿਲੇ ਦਿਨ 51 ਹਜ਼ਾਰ ਲੋਕਾਂ ਦਾ ਹੋਇਆ ਇਲਾਜ

Must read

Punjab government organizes health camps in flood affected areas : ਚੰਡੀਗੜ੍ਹ, 16 ਸਤੰਬਰ 2025। ਪੰਜਾਬ ‘ਚ ਹੜ੍ਹਾਂ ਤੋਂ ਬਾਅਦ ਹਾਲਾਤ ਮੁਸ਼ਕਲ ਸਨ, ਪਰ ਸਰਕਾਰ ਨੇ ਇੱਕ ਪਲ ਦੀ ਵੀ ਦੇਰੀ ਨਹੀਂ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਸਲੀ ਲੀਡਰਸ਼ਿਪ ਓਹੀ ਹੁੰਦੀ ਹੈ, ਜੋ ਚੁਣੌਤੀ ਨੂੰ ਜ਼ਿੰਮੇਵਾਰੀ ਸਮਝ ਕੇ ਮੈਦਾਨ ‘ਚ ਉਤਰਦੀ ਹੈ ਅਤੇ ਪੰਜਾਬ ਦੀ ਮਿੱਟੀ ਨਾਲ, ਹਰ ਪਿੰਡ, ਹਰ ਗਲੀ ਅਤੇ ਹਰ ਘਰ ਦੇ ਨਾਲ ਖੜ੍ਹੀ ਹੁੰਦੀ ਹੈ। 15 ਸਤੰਬਰ ਦੀ ਸਿਹਤ ਵਿਭਾਗ ਦੀ ਰਿਪੋਰਟ ਦੱਸਦੀ ਹੈ ਕਿ ਮਾਨ ਸਰਕਾਰ ਸਿਰਫ ਰਾਹਤ ਨਹੀਂ, ਭਰੋਸੇ ਦੀ ਉਦਾਹਰਣ ਪੇਸ਼ ਕਰ ਰਹੀ ਹੈ। 2303 ਪਿੰਡਾਂ ਵਿੱਚ ਸ਼ੁਰੂ ਕੀਤੀ ਗਈ ਵਿਸ਼ੇਸ਼ ਸਿਹਤ ਮੁਹਿੰਮ ਨੇ ਪੂਰੇ ਸੂਬੇ ਵਿੱਚ ਇੱਕ ਨਵੀਂ ਉਮੀਦ ਜਗਾਈ ਹੈ। ਹੁਣ ਤੱਕ 2016 ਪਿੰਡਾਂ ਵਿੱਚ ਹੈਲਥ ਕੈਂਪ ਲੱਗ ਚੁੱਕੇ ਹਨ, ਜਿੱਥੇ 51,612 ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੌਕੇ ‘ਤੇ ਹੀ ਇਲਾਜ ਅਤੇ ਦਵਾਈਆਂ ਦਿੱਤੀਆਂ ਗਈਆਂ। ਇਹ ਉਹ ਲੋਕ ਹਨ ਜੋ ਹੜ੍ਹਾਂ ਤੋਂ ਬਾਅਦ ਬੇਸਹਾਰਾ ਸਨ, ਪਰ ਅੱਜ ਰਾਹਤ ਦੇ ਨਾਲ ਇਹ ਵੀ ਮਹਿਸੂਸ ਕਰ ਰਹੇ ਹਨ ਕਿ ਸਰਕਾਰ ਉਨ੍ਹਾਂ ਲਈ ਹੈ ਅਤੇ ਉਨ੍ਹਾਂ ਦੇ ਕੋਲ ਹੈ। ਇਸ ਪੂਰੀ ਮੁਹਿੰਮ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰ ਖੁਦ ਚੱਲ ਕੇ ਲੋਕਾਂ ਤੱਕ ਪਹੁੰਚ ਰਹੀ ਹੈ। 1,929 ਪਿੰਡਾਂ ਵਿੱਚ ਘਰ-ਘਰ ਜਾ ਕੇ ਆਸ਼ਾ ਵਰਕਰਾਂ ਨੇ ਹੁਣ ਤੱਕ 1,32,322 ਪਰਿਵਾਰਾਂ ਦੀ ਸਿਹਤ ਦੀ ਜਾਂਚ ਕੀਤੀ ਹੈ ਅਤੇ ਲੋੜਵੰਦਾਂ ਨੂੰ ਦਵਾਈਆਂ ਤੇ ਮੈਡੀਕਲ ਕਿੱਟਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਓ.ਆਰ.ਐੱਸ., ਪੈਰਾਸਿਟਾਮੋਲ, ਡੈਟੋਲ, ਬੈਂਡ-ਏਡ, ਕ੍ਰੀਮ ਅਤੇ ਜ਼ਰੂਰੀ ਦਵਾਈਆਂ ਸ਼ਾਮਲ ਹਨ। ਲੋਕ ਖੁਦ ਕਹਿ ਰਹੇ ਹਨ ਕਿ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਸਰਕਾਰ ਬਿਨਾਂ ਬੁਲਾਏ ਖੁਦ ਦਰਵਾਜ਼ੇ ‘ਤੇ ਦਸਤਕ ਦੇ ਰਹੀ ਹੈ।

ਸਿਹਤ ਦੇ ਨਾਲ-ਨਾਲ ਸਾਫ਼-ਸਫ਼ਾਈ ਅਤੇ ਬਿਮਾਰੀ ਰੋਕਣ ਲਈ ਜੋ ਤੇਜ਼ੀ ਨਾਲ ਕੰਮ ਹੋਇਆ ਹੈ, ਉਹ ਵੀ ਪੰਜਾਬ ਦੀ ਪ੍ਰਸ਼ਾਸਨਿਕ ਕਾਰਜਸ਼ੈਲੀ ਦਾ ਨਵਾਂ ਚਿਹਰਾ ਬਣ ਗਿਆ ਹੈ। ਹੁਣ ਤੱਕ 1,861 ਪਿੰਡਾਂ ਵਿੱਚ ਮੱਛਰਾਂ ਦੇ ਪ੍ਰਜਨਨ ਸਥਾਨਾਂ ਦੀ ਜਾਂਚ ਹੋਈ ਹੈ, ਜਿਸ ਵਿੱਚ 1,08,770 ਘਰਾਂ ਦੀ ਸਕ੍ਰੀਨਿੰਗ ਕੀਤੀ ਗਈ, ਅਤੇ 2,163 ਘਰਾਂ ਵਿੱਚ ਲਾਰਵਾ ਮਿਲਣ ‘ਤੇ ਤੁਰੰਤ ਕਾਰਵਾਈ ਕਰਦਿਆਂ 23,630 ਘਰਾਂ ਵਿੱਚ ਲਾਰਵੀਸਾਈਡ ਦਾ ਛਿੜਕਾਅ ਕੀਤਾ ਗਿਆ। ਇਸ ਤੋਂ ਇਲਾਵਾ 878 ਪਿੰਡਾਂ ਵਿੱਚ ਫੌਗਿੰਗ ਕੀਤੀ ਗਈ, ਤਾਂ ਜੋ ਡੇਂਗੂ ਅਤੇ ਮਲੇਰੀਆ ਵਰਗੇ ਖ਼ਤਰਿਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਫੌਗਿੰਗ ਦੀ ਰਫ਼ਤਾਰ ਅਜਿਹੀ ਹੈ ਕਿ ਇੱਕ ਹੀ ਦਿਨ ਵਿੱਚ ਕਈ ਪਿੰਡ ਕਵਰ ਹੋ ਰਹੇ ਹਨ। ਕੋਈ ਕੋਨਾ, ਕੋਈ ਗਲੀ, ਕੋਈ ਘਰ ਸਰਕਾਰ ਦੀ ਨਜ਼ਰ ਤੋਂ ਛੁੱਟਿਆ ਨਹੀਂ ਹੈ। ਇਹ ਸਭ ਸਿਰਫ ਅੰਕੜੇ ਨਹੀਂ ਹਨ, ਇਹ ਉਸ ਸੋਚ ਦਾ ਨਤੀਜਾ ਹੈ, ਜੋ ਜਨਤਾ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਦੇਖਦੀ ਹੈ। ਜਦੋਂ ਸਰਕਾਰ ਦਾ ਹਰ ਮੰਤਰੀ, ਵਿਧਾਇਕ, ਅਧਿਕਾਰੀ ਅਤੇ ਕਰਮਚਾਰੀ ਮੈਦਾਨ ‘ਚ ਹੋਵੇ, ਜਦੋਂ ਟੀਮਾਂ ਕੋਲ ਆਧੁਨਿਕ ਸੰਸਾਧਨ, ਮੈਡੀਕਲ ਉਪਕਰਨ ਅਤੇ ਤਕਨੀਕੀ ਤਾਕਤ ਹੋਵੇ, ਅਤੇ ਜਦੋਂ ਕੰਮ ਕਰਨ ਦੀ ਮਨਸ਼ਾ ਸਾਫ਼ ਹੋਵੇ, ਤਦ ਬਦਲਾਅ ਸਿਰਫ ਇੱਕ ਸੁਪਨਾ ਨਹੀਂ, ਇੱਕ ਹਕੀਕਤ ਬਣ ਜਾਂਦਾ ਹੈ।

ਅੱਜ ਪੰਜਾਬ ਦੇ ਪਿੰਡਾਂ ਵਿੱਚ ਸਿਰਫ ਦਵਾਈਆਂ ਨਹੀਂ ਪਹੁੰਚ ਰਹੀਆਂ, ਉੱਥੇ ਇੱਕ ਸੰਦੇਸ਼ ਪਹੁੰਚ ਰਿਹਾ ਹੈ ਕਿ ਸਰਕਾਰ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਦੀ, ਉਹ ਅੱਗੇ ਵੱਧ ਕੇ ਆਪਣਾ ਫਰਜ਼ ਨਿਭਾਉਂਦੀ ਹੈ। ਮਾਨ ਸਰਕਾਰ ਦਾ ਇਹ ਹੈਲਥ ਮਿਸ਼ਨ ਹੁਣ ਸਿਰਫ ਸਰਕਾਰੀ ਪਹਿਲ ਨਹੀਂ, ਜਨਤਾ ਦੇ ਭਰੋਸੇ ਦਾ ਪ੍ਰਤੀਕ ਬਣ ਗਿਆ ਹੈ। ਅਤੇ ਇਹੀ ਵਜ੍ਹਾ ਹੈ ਕਿ ਅੱਜ ਪੰਜਾਬ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ, ਏ ਸਰਕਾਰ ਨਹੀਂ, ਸਾਡੀ ਸੇਵਾ ਹੈ… ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਸੱਚੇ ਅਰਥਾਂ ਵਿੱਚ ਸਾਡੀ ਸਰਕਾਰ ਹੈ!

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article