ਜਗਰਾਉਂ, 30 ਅਪ੍ਰੈਲ – ਵਿਧਾਨ ਸਭਾ ਹਲਕਾ ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਪਿੰਡ ਕਾਉਂਕੇ ਕਲਾਂ, ਮੱਲ੍ਹਾ ਅਤੇ ਚੱਕਰ ਦੇ ਸਰਕਾਰੀ ਸਕੂਲਾਂ ਵਿੱਚ ਨਵੀਨੀਕਰਣ ਕਾਰਜ਼ਾਂ ਨੂੰ ਲੋਕ ਅਰਪਿਤ ਕੀਤਾ ਗਿਆ। ਪਿੰਡ ਚੱਕਰ ਵਿਖੇ ਵਿਧਾਇਕ ਮਾਣੂੰਕੇ ਵੱਲੋਂ ਜਦੋਂ ਬਜ਼ੁਰਗ ਹਲਵਾਈ ਤਰਸੇਮ ਲਾਲ ਤੋਂ ਰੀਬਨ ਕਟਵਾਇਆ ਤਾਂ ਲੋਕਾਂ ਨੇ ਤਾੜੀਆਂ ਮਾਰ ਕੇ ਸੁਆਗਤ ਕੀਤਾ ਅਤੇ ਖੁਸ਼ੀ ਦਾ ਮਹੌਲ ਬਣ ਗਿਆ। ਬਾਕੀ ਸਕੂਲਾਂ ਵਿੱਚ ਵਿਧਾਇਕ ਵੱਲੋਂ ਬੱਚਿਆਂ ਕੋਲੋਂ ਰੀਬਨ ਕਟਵਾਕੇ ਹੌਸਲਾ-ਅਫ਼ਜ਼ਾਈ ਕੀਤੀ ਗਈ।
ਵਿਧਾਇਕ ਮਾਣੂੰਕੇ ਨੇ ਦੱਸਿਆ ਕਿ ਸਰਕਾਰੀ ਕੰਨ੍ਹਿਆਂ ਹਾਈ ਸਕੂਲ ਪੱਤੀ ਸ਼ਾਮ ਸਿੰਘ ਵਿਖੇ 9 ਲੱਖ 65 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਆਧੁਨਿਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਜਦਕਿ ਪਿੰਡ ਮੱਲ੍ਹਾ ਦੇ ਸਰਕਾਰੀ ਕੰਨ੍ਹਿਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਲੱਖ 60 ਹਜ਼ਾਰ ਰੁਪਏ ਦੀ ਲਾਗਤ ਨਾਲ ਬਾਸਕਟਬਾਲ ਕੋਰਟ ਦੀ ਮੁਰੰਮਤ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਚੱਕਰ ਵਿਖੇ 7 ਲੱਖ 42 ਹਜ਼ਾਰ 500 ਰੁਪਏ ਦੀ ਲਾਗਤ ਨਾਲ ਦੋ ਕਲਾਸ ਰੂਮਾਂ ਦੀ ਰਿਪੇਅਰ ਕਰਵਾਕੇ ਵਿਦਿਆਰਥੀਆਂ ਨੂੰ ਸਪੁਰਦ ਕੀਤੇ ਗਏ।
ਇਹਨਾਂ ਸਕੂਲਾਂ ਵੱਲੋਂ ਕਰਵਾਏ ਗਏ ਵੱਖ-ਵੱਖ ਸਮਾਗਮਾਂ ਵਿੱਚ ਬੱਚਿਆਂ ਤੇ ਮਾਪਿਆਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਸਕੂਲਾਂ ਵਿੱਚ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦੇ ਕਰਵਾਏ ਜਾ ਰਹੇ ਸਾਂਝੇ ਪ੍ਰੋਗਰਾਮਾਂ ਦਾ ਮੁੱਖ ਮੰਤਵ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਅਤੇ ਹੋਰ ਬਿਹਤਰ ਬਨ੍ਹਾਉਣਾ ਹੈ। ਉਹਨਾਂ ਆਖਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਉੱਚ ਯੋਗਤਾ ਪ੍ਰਾਪਤ ਤਜਰਬੇਕਾਰ ਅਧਿਆਪਕ ਹਨ, ਸਰਕਾਰੀ ਸਕੂਲਾਂ ਵਿੱਚ ਕਿਤਾਬਾਂ, ਵਰਦੀਆਂ ਮੁਫ਼ਤ ਮਿਲਦੀਆਂ ਹਨ ਅਤੇ ਲੋੜਵੰਦ ਬੱਚਿਆਂ ਨੂੰ ਵਜ਼ੀਫ਼ਾ ਵੀ ਦਿੱਤਾ ਜਾਂਦਾ ਹੈ।
ਉਹਨਾਂ ਦੁਹਰਾਇਆ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੁਣ ਸਿੱਖਿਆ ਦਾ ਬਜਟ 18 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ ਜੋਕਿ ਪੰਜਾਬ ਦੇ ਕੁੱਲ ਬਜਟ ਦਾ ਪੰਜਵਾਂ ਹਿੱਸਾ ਹੈ। ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਪੰਜਾਬ ਸਰਕਾਰ ਦਾ ਮਿਸ਼ਨ ਹੈ। ਇਸ ਲਈ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜੀਹ ਦੇਣ।
ਇਹਨਾਂ ਸਮਾਗਮਾਂ ਵਿੱਚ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਨਿੱਕੇ ਬੱਚਿਆਂ ਨਾਲ ਗੱਲਾਂ-ਬਾਤਾਂ ਕਰਕੇ ਉਹਨਾਂ ਨੂੰ ਭਵਿੱਖ ਦੇ ਟੀਚੇ ਬਾਰੇ ਪੁੱਛਿਆ ਗਿਆ, ਤਾਂ ਬਹੁਤ ਸਾਰੇ ਬੱਚਿਆਂ ਨੇ ਵਿਧਾਇਕ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਡਾਕਟਰ, ਵਕੀਲ, ਆਈ.ਏ.ਐਸ. ਅਫ਼ਸਰ, ਪੀ.ਸੀ.ਐਸ. ਅਫ਼ਸਰ, ਆਈ.ਪੀ.ਐਸ.ਅਫ਼ਸਰ, ਅਧਿਆਪਕ ਅਤੇ ਜੱਜ ਬਣਨ ਦਾ ਸੁਪਨਾ ਪੂਰਾ ਕਰਨ ਲਈ ਭਾਵੁਕਤਾ ਨਾਲ ਉਤਸ਼ਾਹ ਵਿਖਾਇਆ ਅਤੇ ਬੱਚਿਆਂ ਵੱਲੋਂ ਸਮਾਗਮਾਂ ਦੌਰਾਨ ਪੇਸ਼ ਕੀਤੀਆਂ ਗਈਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਸਰੋਤਿਆਂ ਨੂੰ ਮੰਤਰ-ਮੁਗਦ ਕਰ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੱਖਿਆ ਕੁਆਰਡੀਨੇਟਰ ਮਾ.ਪਰਮਿੰਦਰ ਸਿੰਘ ਗਿੱਦੜਵਿੰਡੀ, ਚੇਅਰਮੈਨ ਕਰਮਜੀਤ ਸਿੰਘ ਡੱਲਾ, ਅਮਰਦੀਪ ਸਿੰਘ ਟੂਰੇ, ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਡਾ.ਗੁਰਵਿੰਦਰਜੀਤ ਸਿੰਘ, ਮੁੱਖ ਅਧਿਆਪਕਾ ਪੂਜਾ ਵਰਮਾ, ਮੁੱਖ ਅਧਿਆਪਕ ਰਾਜੇਸ਼ ਕੁਮਾਰ ਮਲਕ, ਹਰਪ੍ਰੀਤ ਕੌਰ ਚੀਮਾਂ, ਜਸਪ੍ਰੀਤ ਕੌਰ ਜੱਸਲ, ਰਣਬੀਰ ਕੌਰ, ਕੋਮਲ ਅਰੋੜਾ, ਗੁਰਿੰਦਰ ਕੌਰ, ਰਾਧਾ ਰਾਣੀ, ਅਮਨਦੀਪ ਕੌਰ, ਚਰਨਜੀਤ ਕੌਰ, ਸ਼ਬਨਮ ਰਤਨ, ਪ੍ਰਿਤਪਾਲ ਸਿੰਘ, ਇਕਬਾਲ ਸਿੰਘ, ਕੁਲਦੀਪ ਸਿੰਘ, ਗੌਰਵ ਗੁਪਤਾ, ਕੁਲਦੀਪ ਸਿੰਘ ਢੋਲਣ, ਡਾ.ਸੁਰਜੀਤ ਸਿੰਘ ਦੌਧਰ, ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਸੁਖਦੇਵ ਸਿੰਘ ਕਾਉਂਕੇ, ਹਰਜੀਤ ਸਿੰਘ ਹੀਤਾ, ਬੂਟਾ ਸਿੰਘ ਪੰਚ, ਗੁਰਮੁਖ ਸਿੰਘ ਮਿੰਟੂ, ਸਰਪੰਚ ਚਰਨਜੀਤ ਕੌਰ, ਗੁਰਪ੍ਰੀਤ ਕੌਰ ਪੰਚ, ਗੁਰਪ੍ਰੀਤ ਸਿੰਘ ਨੋਨੀ ਸੈਂਭੀ, ਸੁਭਾਸ਼ ਕੁਮਾਰ, ਧਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਗੱਗੀ, ਰਵਿੰਦਰ ਕੌਰ ਸਕੂਲ ਮੁਖੀ ਮੱਲ੍ਹਾ, ਲੈਕ.ਅਮਰਜੀਤ ਸਿੰਘ ਚੀਮਾਂ, ਲੈਕ.ਸਰਬਜੀਤ ਸਿੰਘ ਮੱਲ੍ਹਾ, ਮਨਮੋਹਣ ਸਿੰਘ, ਮੈਨੇਜਰ ਇਕਬਾਲ ਸਿੰਘ, ਦਵਿੰਦਰ ਕੌਰ, ਮਨਜੀਤ ਕੌਰ, ਕਮਲਜੀਤ ਕੌਰ, ਸਪਨਾ ਮਲਹੋਤਰਾ, ਖ਼ੁਸ਼ਪ੍ਰੀਤ ਕੌਰ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ, ਸਰਪੰਚ ਗੁਰਮੇਲ ਸਿੰਘ ਮੱਲਾ, ਸਾਬਕਾ ਸਰਪੰਚ ਹਰਬੰਸ ਸਿੰਘ ਢਿੱਲੋਂ, ਜਗਦੀਪ ਸਿੰਘ ਸਿੱਧੂ, ਕੁਲਦੀਪ ਸਿੰਘ ਮੋਗਾ, ਸੂਬੇਦਾਰ ਜਸਵੰਤ ਸਿੰਘ, ਨਛੱਤਰ ਸਿੰਘ ਸਰਾਂ ਕੈਨੇਡਾ, ਹਰਪਾਲ ਸਿੰਘ ਮੱਲਾ, ਸਰਪੰਚ ਬੂਟਾ ਸਿੰਘ ਕਾਉਂਕੇ ਖੋਸੇ, ਮੱਖਣ ਸਿੰਘ, ਇੰਦਰਜੀਤ ਸਿੰਘ, ਇਤਬਾਰ ਸਿੰਘ ਬੀ.ਪੀ.ਈ.ਓ.ਰਾਏਕੋਟ, ਸਰਪੰਚ ਸੋਹਣ ਸਿੰਘ ਚਕਰ, ਤਰਸੇਮ ਸਿੰਘ ਹਠੂਰ, ਸੁਖਚੈਨ ਸਿੰਘ ਅਰੋੜਾ,ਗੁਰਮੇਲ ਸਿੰਘ, ਗੁਰਦੇਵ ਸਿੰਘ ਚਕਰ, ਨੰਬਰਦਾਰ ਦੁਆਰਾ ਸਿੰਘ, ਨੰਬਰਦਾਰ ਛਿੰਦਰ ਸਿੰਘ, ਨੰਬਰਦਾਰ ਚਮਕੌਰ ਸਿੰਘ, ਕਰਮ ਸਿੰਘ ਪੰਚ, ਸਕੂਲ ਮੁਖੀ ਕਰਮਜੀਤ ਕੌਰ ਚਕਰ, ਗੁਰਪ੍ਰੀਤ ਸਿੰਘ ਚਕਰ, ਗੁਰਪ੍ਰੀਤ ਸਿੰਘ ਦੇਹੜਕਾ, ਹਰਜੀਤ ਸਿੰਘ, ਬਲਜਿੰਦਰ ਸਿੰਘ, ਜਸਵੀਰ ਸਿੰਘ ਉਪਲ, ਚੇਅਰਮੈਨ ਕੇਵਲ ਸਿੰਘ ਆਦਿ ਵੀ ਹਾਜ਼ਰ ਸਨ।