ਭਲਕੇ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਦਾ ਸਮਾਂ ਬਦਲ ਦਿੱਤਾ ਗਿਆ ਹੈ। ਪਹਿਲਾਂ ਇਹ ਮੀਟਿੰਗ ਸਵੇਰੇ 10.30 ਵਜੇ ਹੋਣੀ ਸੀ ਤੇ ਹੁਣ ਇਸ ਮੀਟਿੰਗ ਦਾ ਸਮਾਂ ਸ਼ਾਮ 6 ਵਜੇ ਰੱਖਿਆ ਗਿਆ ਹੈ।
ਦੱਸ ਦੇਈਏ ਇਸ ਮੀਟਿੰਗ ਵਿਚ ਜਿਥੇ ਅਹਿਮ ਮੁੱਦੇ ਵਿਚਾਰੇ ਜਾਣੇ ਹਨ, ਨਾਲ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ‘ਚ ਵਿਧਾਨ ਸਭਾ ਸ਼ੈਸ਼ਨ ਨੂੰ ਲੈ ਕੇ ਚਰਚਾ ਹੋਣੀ ਹੈ। ਇਸ ਦੇ ਨਾਲ ਮੁੱਖ ਮੰਤਰੀ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਬੇਅਦਬੀਆਂ ਨੂੰ ਲੈ ਕੇ ਕਾਨੂੰਨ ਲਿਆਂਦਾ ਜਾ ਸਕਦਾ ਹੈ ਤੇ ਇਨ੍ਹਾਂ ਮੁੱਦਿਆਂ ‘ਤੇ ਕੈਬਨਿਟ ਬੈਠਕ ਵਿਚ ਵਿਚਾਰ-ਚਰਚਾ ਹੋ ਸਕਦੀ ਹੈ।
ਇਹ ਵੀ ਸੰਭਾਵਨਾ ਹੈ ਕਿ SYL ਕੇਂਦਰ ਦੇ ਨਾਲ ਪੰਜਾਬ ਤੇ ਹਰਿਆਣਾ ਨਾਲ ਜਿਹੜੀ ਮੀਟਿੰਗ ਹੋਣੀ ਹੈ, ਉਸ ਨੂੰ ਲੈ ਕੇ ਵੀ ਪੰਜਾਬ ਕੈਬਨਿਟ ਦੀ ਬੈਠਕ ਵਿਚ ਚਰਚਾ ਹੋ ਸਕਦੀ ਹੈ।