ਚੰਡੀਗੜ੍ਹ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚੱਲਦਿਆਂ ਪੰਜਾਬ ਦਾ ਐਡਵੋਕੇਟ ਜਰਨਲ ਤੀਜੀ ਵਾਰ ਬਦਲਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਏਜੀ ਵਿਨੋਦ ਘਈ ਨੇ ਅੱਜ ਹਾਈ ਕੋਰਟ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਪੰਜਾਬ ਦੇ ਨਵੇਂ ਜਨਰਲ ਐਡਵੋਕੇਟ ਗੁਰਵਿੰਦਰ ਗੈਰੀ ਹੋਣਗੇ। ਵਿਨੋਦ ਘਈ ਤੋਂ ਪਹਿਲਾ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਸਨ। ਜਿਸ ਤੋਂ ਬਾਅਦ ਇਹ ਅਹੁਦਾ ਵਿਨੋਦ ਘਈ ਨੂੰ ਸੌਂਪਿਆ ਗਿਆ। ਹੁਣ ਵਿਨੋਦ ਘਈ ਨੂੰ ਬਦਲ ਕੇ ਨਵਾਂ ਏਜੀ ਗੁਰਵਿੰਦਰ ਗੈਰੀ ਬਣਾਇਆ ਗਿਆ ਹੈ।