ਲੁਧਿਆਣਾ, 20 ਅਗਸਤ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਨਫੋਰਸਮੈਂਟ ਅਤੇ ਆਪ੍ਰੇਸ਼ਨ ਵਿੰਗ ਨੇ ਮੰਗਲਵਾਰ ਨੂੰ ਲੁਧਿਆਣਾ ਵਿੱਚ ਸੀਆਰਪੀਐਫ ਕਾਲੋਨੀ ਫੇਜ਼ 1 ਦੁੱਗਰੀ ਵਿੱਚ ਇੱਕ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਪੀਐਸਪੀਸੀਐਲ ਦੇ100 ਤੋਂ ਵੱਧ ਕਰਮਚਾਰੀ ਕਰੀਬ 15 ਟੀਮਾਂ ਵਿੱਚ ਵੰਡੇ ਹੋਏ ਹਨ ਜਿਨ੍ਹਾਂ ਦੇ ਨਾਲ ਦੰਗਾ ਵਿਰੋਧੀ ਫੋਰਸ ਅਤੇ ਸਿਟੀ ਪੁਲਿਸ ਦੇ ਕਰਮਚਾਰੀ ਹਨ। ਪੀਐਸਪੀਸੀਐਲ ਦੇ ਅਧਿਕਾਰੀ ਅਨੁਸਾਰ ਕਲੋਨੀ ਵਿੱਚ ਬਿਜਲੀ ਚੋਰੀ ਦੀਆਂ ਕਈ ਸ਼ਿਕਾਇਤਾਂ ਆਈਆਂ ਸਨ, ਜਿਸ ਤੋਂ ਬਾਅਦ ਅੱਜ ਛਾਪੇਮਾਰੀ ਕੀਤੀ ਗਈ ਅਤੇ 70 ਫੀਸਦੀ ਤੋਂ ਵੱਧ ਘਰਾਂ ਵਿੱਚ ਬਿਜਲੀ ਚੋਰੀ ਹੁੰਦੀ ਪਾਈ ਗਈ। ਚੈਕਿੰਗ ਅਜੇ ਜਾਰੀ ਹੈ ਅਤੇ ਬਿਜਲੀ ਚੋਰੀ ਕਰਨ ਵਾਲੇ ਪਾਏ ਜਾਣ ਵਾਲੇ ਸਾਰੇ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ, ਟੀਮ ਨੂੰ ਚੋਰੀ ਦਾ ਪਤਾ ਲਗਾਉਣ ਸਮੇਂ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਬਹੁਤ ਸਾਰੇ ਵਸਨੀਕ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਭੱਜ ਗਏ ਹਨ।