ਪਟਿਆਲਾ,10 ਅਗਸਤ : PSPCL ਦੇ ਪੰਜ ਖੇਤਰਾਂ ਵਿੱਚ ਅੱਜ ਬਿਜਲੀ ਚੋਰੀ, ਬਿਜਲੀ ਦੀ ਅਣਅਧਿਕਾਰਤ ਵਰਤੋਂ UUE ਅਤੇ ਲੋਡ ਦੇ ਅਣਅਧਿਕਾਰਤ ਵਿਸਤਾਰ UE ਅਤੇ ਹੋਰ ਮਾਮਲਿਆਂ ਦੀ ਜਾਂਚ ਲਈ ਇੱਕ ਜਾਂਚ ਮੁਹਿੰਮ ਚਲਾਈ ਗਈ।ਜਾਣਕਾਰੀ ਦਿੰਦੇ ਹੋਏ, PSPCL ਦੇ ਡਾਇਰੈਕਟਰ (ਵੰਡ) ਇੰਜ. ਡੀਪੀਐਸ ਗਰੇਵਾਲ ਨੇ ਦੱਸਿਆ ਕਿ ਮੁੱਖ ਇੰਜੀਨੀਅਰ, ਐਕਸੀਅਨ ਅਤੇ SDO ਸਮੇਤ ਸਟਾਫ ਮੈਂਬਰਾਂ ਨੇ ਸਾਰੇ ਪੰਜ ਖੇਤਰਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਅਚਾਨਕ ਜਾਂਚ ਕੀਤੀ, ਜਿਸ ਦੌਰਾਨ ਕੁੱਲ 26,599 ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਕੁੱਲ 1,149 ਚੋਰੀ ਦੇ ਮਾਮਲੇ ਸਾਹਮਣੇ ਆਏ ਅਤੇ ਡਿਫਾਲਟਰਾਂ ਤੋਂ 437.54 ਲੱਖ ਰੁਪਏ ਦੀ ਰਾਸ਼ੀ ਵਸੂਲੀ ਗਈ। UUE ਦੇ ਕੁੱਲ 219 ਮਾਮਲੇ ਸਾਹਮਣੇ ਆਏ ਅਤੇ 33.70 ਲੱਖ ਰੁਪਏ ਦੀ ਰਾਸ਼ੀ ਵਸੂਲੀ ਗਈ। ਇਸੇ ਤਰ੍ਹਾਂ, UE ਅਤੇ ਹੋਰ ਮਾਮਲਿਆਂ ਦੇ ਕੁੱਲ 227 ਮਾਮਲੇ ਸਾਹਮਣੇ ਆਏ ਅਤੇ 12.07 ਲੱਖ ਰੁਪਏ ਦੀ ਰਾਸ਼ੀ ਵਸੂਲੀ ਗਈ। ਉਨ੍ਹਾਂ ਕਿਹਾ ਕਿ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਸਰਕਲਾਂ ਵਾਲੇ ਉੱਤਰੀ ਖੇਤਰ ਵਿੱਚ ਕੁੱਲ 3,200 ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਮਾਮਲਿਆਂ ਵਿੱਚੋਂ 87 ਮਾਮਲਿਆਂ ਵਿੱਚ ਚੋਰੀ ਦਾ ਪਤਾ ਲੱਗਿਆ। ਇਨ੍ਹਾਂ ਡਿਫਾਲਟਰਾਂ ਤੋਂ 35.59 ਲੱਖ ਰੁਪਏ ਦੀ ਰਾਸ਼ੀ ਵਸੂਲੀ ਗਈ। UUE ਦੇ ਕੁੱਲ 50 ਮਾਮਲੇ ਵੀ ਸਾਹਮਣੇ ਆਏ ਅਤੇ ਡਿਫਾਲਟਰਾਂ ਤੋਂ 4.3 ਲੱਖ ਰੁਪਏ ਦੀ ਰਾਸ਼ੀ ਵਸੂਲੀ ਗਈ।
ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ ਅਤੇ ਮੋਹਾਲੀ ਦੇ ਸਰਕਲਾਂ ਵਾਲੇ ਦੱਖਣੀ ਖੇਤਰ ਵਿੱਚ ਕੁੱਲ 6,913 ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਕੁੱਲ 269 ਚੋਰੀ ਦੇ ਮਾਮਲੇ ਸਾਹਮਣੇ ਆਏ ਅਤੇ ਡਿਫਾਲਟਰਾਂ ਤੋਂ 90.96 ਲੱਖ ਰੁਪਏ ਦੀ ਰਾਸ਼ੀ ਵਸੂਲੀ ਗਈ।
ਅੰਮ੍ਰਿਤਸਰ, ਗੁਰਦਾਸਪੁਰ, ਸਬਅਰਬਨ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਸਰਕਲਾਂ ਵਾਲੇ ਬਾਰਡਰ ਜ਼ੋਨ ਵਿੱਚ, PSPCL ਸਟਾਫ ਨੇ ਕੁੱਲ 9,566 ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ, ਜਿਸ ਵਿੱਚ 288 ਚੋਰੀ ਦੇ ਮਾਮਲੇ ਸਾਹਮਣੇ ਆਏ। ਬਿਜਲੀ ਚੋਰੀ ਕਰਨ ਵਾਲਿਆਂ ਤੋਂ 88.93 ਲੱਖ ਰੁਪਏ ਦੀ ਰਾਸ਼ੀ ਵਸੂਲੀ ਗਈ। ਇਸ ਤੋਂ ਇਲਾਵਾ, ਯੂਯੂਈ ਦੇ ਕੁੱਲ 48 ਮਾਮਲੇ ਸਾਹਮਣੇ ਆਏ ਅਤੇ ਡਿਫਾਲਟਰਾਂ ਤੋਂ 6.34 ਲੱਖ ਰੁਪਏ ਵਸੂਲੇ ਗਏ।
ਸੈਂਟਰਲ ਜ਼ੋਨ ਲੁਧਿਆਣਾ ਦੇ ਈਸਟ, ਵੈਸਟ, ਸਬ-ਅਰਬਨ ਅਤੇ ਖੰਨਾ ਸਰਕਲਾਂ ਵਿੱਚ ਕੁੱਲ 4,036 ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ। ਇਹਨਾਂ ਜਾਂਚ ਕੀਤੇ ਕਨੈਕਸ਼ਨਾਂ ਵਿੱਚੋਂ 173 ਮਾਮਲਿਆਂ ਵਿੱਚ ਚੋਰੀ ਦਾ ਪਤਾ ਲੱਗਿਆ ਅਤੇ ਡਿਫਾਲਟਰਾਂ ਤੋਂ 86.76 ਲੱਖ ਰੁਪਏ ਦੀ ਰਕਮ ਵਸੂਲੀ ਗਈ। ਪੀਐਸਪੀਸੀਐਲ ਦੇ ਕਰਮਚਾਰੀਆਂ ਨੇ 34 UUE ਮਾਮਲਿਆਂ ਦਾ ਵੀ ਪਤਾ ਲਗਾਇਆ, ਜਿਨ੍ਹਾਂ ਤੋਂ 8.25 ਲੱਖ ਰੁਪਏ ਦੀ ਵਸੂਲੀ ਕੀਤੀ ਗਈ। ਇਸ ਤੋਂ ਇਲਾਵਾ, ਕੁੱਲ 114 UE ਅਤੇ ਹੋਰ ਮਾਮਲਿਆਂ ਦਾ ਵੀ ਪਤਾ ਲੱਗਿਆ ਅਤੇ ਡਿਫਾਲਟਰਾਂ ਤੋਂ 4.86 ਲੱਖ ਰੁਪਏ ਦੀ ਵਸੂਲੀ ਕੀਤੀ ਗਈ।