ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਜਮਾਤ ਦੀ ਲਈ ਜਾਣ ਵਾਲੀ ਬੋਰਡ ਦੀ ਪ੍ਰੀਖਿਆ ਹੁਣ ਨਹੀਂ ਹੋਵੇਗੀ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਵਿਦਿਅਕ ਸੈਸ਼ਨ 2024-25 ਦੀ ਪੰਜਵੀਂ ਕਲਾਸ ਦੀ ਪ੍ਰੀਖਿਆ ਨਹੀਂ ਲਈ ਜਾਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਅਕ ਸੰਸਥਾਵਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ।
ਪੱਤਰ ਅੱਠਵੀਂ ਕਲਾਸ ਲਈ ਅਪਲਾਈ ਕਰਨ ਸਬੰਧੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਸੰਸਥਾਵਾਂ ਵੱਲੋਂ 8ਵੀਂ ਲਈ ਨਵੇਂ ਆਰਜੀ ਸ਼ਨਾਖਤੀ ਨੰਬਰ ਪ੍ਰਾਪਤ ਕਰਨੇ ਹਨ ਉਹ ਸੰਸਥਾਵਾਂ ਅਪਲਾਈ ਕਰ ਸਕਦੀਆਂ ਹਨ। ਇਸ ਸਬੰਧੀ 18 ਸਤੰਬਰ 2024 ਤੱਕ ਬਿਨਾਂ ਲੇਟ ਫੀਸ ਅਪਲਾਈ ਕੀਤਾ ਜਾ ਸਕਦਾ ਹੈ। ਇਸ ਪੱਤਰ ਵਿੱਚ ਵਿਸ਼ੇਸ਼ ਨੋਟ ਦਿੱਤਾ ਗਿਆ ਹੈ ਕਿ ਸੈਸ਼ਨ 2024-25 ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ ਨਹੀਂ ਲਈ ਜਾਵੇਗੀ।
ਜ਼ਿਕਰਯੋਗ ਹੈ ਕਿ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ 5ਵੀਂ ਕਲਾਸ ਦੀ ਪ੍ਰੀਖਿਆ ਲੈਂਦਾ ਸੀ, ਪੇਪਰ ਦੌਰਾਨ ਬਾਹਰੋਂ ਸਟਾਫ ਆ ਕੇ ਉਸੇ ਸਕੂਲ ਵਿੱਚ ਪ੍ਰੀਖਿਆ ਲੈਂਦੇ ਸਨ। ਇਸ ਤੋਂ ਬਾਅਦ ਨਤੀਜਾ ਬੋਰਡ ਵੱਲੋਂ ਨਤੀਜਾ ਜਾਰੀ ਕੀਤਾ ਜਾਂਦਾ ਸੀ।