ਸੰਯੁਕਤ ਅਰਬ ਅਮੀਰਾਤ (UAE) ਦੀ ਰਾਜਧਾਨੀ ਅਬੂ ਧਾਬੀ ਵਿੱਚ BAPS ਹਿੰਦੂ ਮੰਦਰ ਤਿਆਰ ਹੈ। 14 ਫਰਵਰੀ ਨੂੰ ਮਹੰਤ ਸਵਾਮੀ ਮਹਾਰਾਜ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਵਿਸ਼ਾਲ ਮੰਦਰ ਦਾ ਉਦਘਾਟਨ ਕੀਤੇ ਜਾਣ ਦੀ ਉਮੀਦ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਮੰਦਰ 27 ਏਕੜ ਵਿੱਚ ਫੈਲਿਆ ਹੋਇਆ ਹੈ। UAE ਵਿੱਚ ਇਸ ਮੰਦਰ ਦੇ ਨਿਰਮਾਣ ਦਾ ਐਲਾਨ ਪਹਿਲੀ ਵਾਰ 2015 ਵਿੱਚ ਪੀਐਮ ਮੋਦੀ ਨੇ ਕੀਤਾ ਸੀ। ਆਬੂ ਧਾਬੀ ਵਿੱਚ ਬੀਏਪੀਐਸ ਹਿੰਦੂ ਮੰਦਰ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹੰਤ ਸਵਾਮੀ ਮਹਾਰਾਜ ਵੱਲੋਂ 14 ਫਰਵਰੀ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਮੰਦਰ 27 ਏਕੜ ਵਿੱਚ ਫੈਲਿਆ ਹੋਇਆ ਹੈ। BAPS ਮੰਦਿਰ ਦਾ ਉਦਘਾਟਨ ਵੀ UAE ਅਤੇ ਭਾਰਤ ਦਰਮਿਆਨ ਡੂੰਘੇ ਸਬੰਧਾਂ ਦਾ ਪ੍ਰਤੀਕ ਹੈ। ਪੀਐਮ ਮੋਦੀ ਦੀ ਯੂਏਈ ਦੀ ਇਹ ਸੱਤਵੀਂ ਯਾਤਰਾ ਹੋਵੇਗੀ। ਯੂਏਈ ਵਿੱਚ ਭਾਰਤੀ ਰਾਜਦੂਤ ਸੰਜੇ ਸੁਧੀਰ ਨੇ 29 ਜਨਵਰੀ ਨੂੰ 42 ਦੇਸ਼ਾਂ ਦੇ ਰਾਜਦੂਤਾਂ ਨੂੰ ਆਪਣੇ ਪਰਿਵਾਰ ਨਾਲ ਮੰਦਰ ਦੇ ਦਰਸ਼ਨ ਕਰਨ ਅਤੇ ਇਸ ਦੀ ਵਿਲੱਖਣ ਇਮਾਰਤ ਨੂੰ ਦੇਖਣ ਲਈ ਸੱਦਾ ਦਿੱਤਾ ਸੀ।