ਗਰਭਵਤੀ ਔਰਤ ਇਲਾਜ ਲਈ ਸੁਨਾਮ ਵਿਖੇ ਅਖੌਤੀ ਨਰਸ ਦੇ ਘਰ ਦਰਦ ਦਾ ਇਲਾਜ ਕਰਵਾਉਣ ਲਈ ਆਈ, ਪਰ ਦਰਦ ਠੀਕ ਨਾ ਹੁੰਦਾ ਦੇਖ ਨਰਸ ਨੇ ਔਰਤ ਦਾ ਗਰਭਪਾਤ ਕਰ ਦਿੱਤਾ ਜਿਸ ਦੀ ਤੁਰੰਤ ਮੌਤ ਹੋ ਗਈ। ਬਦਲੇ ‘ਚ ਨਰਸ ਨੇ ਸੋਲਾਂ ਹਜ਼ਾਰ ਰੁਪਏ ਫੀਸ ਲਈ ਤੇ ਔਰਤ ਕਰਮਜੀਤ ਕੌਰ ਦੀ ਮੌਤ ਤੋਂ ਬਾਅਦ ਭਰੂਣ ਲੈਕੇ ਫ਼ਰਾਰ ਹੋ ਗਈ। ਪੁਲਿਸ ਨੇ ਨਰਸ ਖਿਲਾਫ਼ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ‘ਚ ਵਾਪਰੀ ਇਹ ਹਿਰਦੇਵੇਦਕ ਘਟਨਾ ਕਈ ਗੰਭੀਰ ਸਵਾਲ ਖੜ੍ਹੇ ਕਰ ਗਈ ਹੈ।
ਸੁਨਾਮ ਅਨਾਜ ਮੰਡੀ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਕਸ਼ਮੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਜ਼ਦੂਰੀ ਦਾ ਕੰਮ ਕਰਦੇ ਪਿੰਡ ਘੋੜੇਨਬ ਦੇ ਸਤਿਗੁਰ ਸਿੰਘ ਦੀ ਪਤਨੀ ਕਰਮਜੀਤ ਕੌਰ ਜੋ ਕਿ ਚਾਰ-ਪੰਜ ਮਹੀਨਿਆਂ ਦੀ ਗਰਭਵਤੀ ਸੀ, ਦੇ ਸ਼ਨਿੱਚਰਵਾਰ ਸ਼ਾਮ ਅਚਾਨਕ ਦਰਦ ਹੋਣ ਲੱਗਾ। ਉਹ ਆਪਣੀ ਪਤਨੀ ਨੂੰ ਸੁਨਾਮ ਦੀ ਇੰਦਰਾ ਬਸਤੀ ‘ਚ ਰਹਿਣ ਵਾਲੀ ਨਰਸ ਊਸ਼ਾ ਰਾਣੀ ਦੇ ਘਰ ਚੈੱਕਅਪ ਲਈ ਲੈ ਆਇਆ। ਨਰਸ ਨੇ ਕਈ ਟੀਕੇ ਲਗਾਏ ਤੇ ਕਿਹਾ ਕਿ ਮਾਮਲਾ ਖਰਾਬ ਹੈ। ਗਰਭਪਾਤ ਕਰਵਾਉਣਾ ਪਵੇਗਾ ਨਹੀਂ ਤਾਂ ਮਾਂ ਦੀ ਜਾਨ ਨੂੰ ਖਤਰਾ ਹੈ ਤੇ ਰਾਤ ਘਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕਰਮਜੀਤ ਕੌਰ ਦੇ ਪਤੀ ਸਤਿਗੁਰ ਸਿੰਘ ਦੇ ਦੱਸਣ ਅਨੁਸਾਰ ਉਸ ਕੋਲੋਂ 16 ਹਜ਼ਾਰ ਰੁਪਏ ਐਡਵਾਂਸ ਲੈ ਲਏ ਤੇ ਐਤਵਾਰ ਸਵੇਰੇ ਚਾਰ ਵਜੇ ਗਰਭਪਾਤ ਦਿੱਤਾ