ਪਟਿਆਲਾ, 9 ਸਤੰਬਰ : ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਿਸ਼ਨ ਵੱਲੋਂ ਅੱਜ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ 8 ਅਸਾਮੀਆਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਇਕ ਅਸਾਮੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ 7 ਅਸਾਮੀਆਂ ਸੁਪਰਡੈਂਟ ਹੋਮ ਦੀਆਂ ਹਨ, ਇਨ੍ਹਾਂ ਲਈ ਕੁੱਲ195 ਉਮੀਦਵਾਰਾਂ ਵੱਲੋਂ ਸਾਂਝਾ ਲਿਖਤੀ ਇਮਤਿਹਾਨ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਅਸਾਮੀਆਂ ਦਾ ਨਤੀਜਾ ਵਿਭਾਗ ਦੀ ਵੈੱਬਸਾਈਟ www.ppsc.gov.in ‘ਤੇ ਅੱਪਲੋਡ ਕਰ ਦਿੱਤਾ ਗਿਆ ਹੈ।