ਪੰਜਾਬ ਦੇ ਹੁਸ਼ਿਆਰਪੁਰ ‘ਚ ਪਠਾਨਕੋਟ ਹਾਈਵੇਅ ‘ਤੇ ਖੜ੍ਹੀ ਟਰਾਲੀ ਨਾਲ ਪੁਲਸ ਦੀ ਬੱਸ ਦੀ ਟੱਕਰ ਹੋ ਗਈ। ਇਸ ਵਿੱਚ ਬੱਸ ਵਿੱਚ ਸਫ਼ਰ ਕਰ ਰਹੀ ਇੱਕ ਮਹਿਲਾ ਮੁਲਾਜ਼ਮ ਸਮੇਤ 3 ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ ਬੱਸ ਵਿੱਚ ਸਫ਼ਰ ਕਰ ਰਹੇ 30 ਦੇ ਕਰੀਬ ਮੁਲਾਜ਼ਮ ਜ਼ਖ਼ਮੀ ਹੋ ਗਏ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਕਰਮਚਾਰੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬੱਸ ਵਿੱਚ 30 ਤੋਂ ਵੱਧ ਪੁਲੀਸ ਮੁਲਾਜ਼ਮ ਸਵਾਰ ਸਨ।
ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 6:30 ਵਜੇ ਵਾਪਰਿਆ। ਜਾਣਕਾਰੀ ਅਨੁਸਾਰ ਜਲੰਧਰ ਸਥਿਤ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਕੰਪਲੈਕਸ ਤੋਂ ਮੁਲਾਜ਼ਮ ਗੁਰਦਾਸਪੁਰ ਜਾ ਰਹੇ ਸਨ। ਮੁਕੇਰੀਆਂ ਨੇੜੇ ਸੰਘਣੀ ਧੁੰਦ ਕਾਰਨ ਪੁਲੀਸ ਦੀ ਬੱਸ ਹਾਈਵੇਅ ’ਤੇ ਖੜ੍ਹੀ ਟਰਾਲੀ ਨਾਲ ਜਾ ਟਕਰਾਈ।
ਘਟਨਾ ਵਾਲੀ ਥਾਂ ਨੇੜੇ ਸਥਿਤ ਧਾਰਮਿਕ ਸਥਾਨ ‘ਤੇ ਸੇਵਾ ਕਰ ਰਹੇ ਵਿਅਕਤੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੱਸ ‘ਚ ਸਵਾਰ ਕਰਮਚਾਰੀ ਉਸ ਕੋਲ ਆਏ ਅਤੇ ਘਟਨਾ ਬਾਰੇ ਦੱਸਿਆ | ਇਸ ਤੋਂ ਬਾਅਦ ਸਥਾਨਕ ਲੋਕ ਮਦਦ ਲਈ ਆਏ।