ਭਾਰਤ ਅਤੇ ਫਰਾਂਸ ਦੇ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਜੁਲਾਈ ਨੂੰ ਪੈਰਿਸ ਵਿੱਚ ਹੋਣ ਵਾਲੀ ਬੈਸਟੀਲ ਡੇ ਪਰੇਡ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ-ਫਰਾਂਸ ਰਣਨੀਤਕ ਸਾਂਝੇਦਾਰੀ ਦੇ 25 ਸਾਲ ਪੂਰੇ ਹੋਣ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਬੈਸਟੀਲ ਡੇਅ ਪਰੇਡ ‘ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ।
ਮੈਕਰੋਨ ਨੇ ਇਸ ‘ਤੇ ਖੁਸ਼ੀ ਜ਼ਾਹਰ ਕੀਤੀ। ਪੀਐਮ ਮੋਦੀ ਦੇ ਨਾਲ ਇੱਕ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, “ਪਿਆਰੇ ਨਰੇਂਦਰ, 14 ਜੁਲਾਈ ਦੀ ਪਰੇਡ ਦੇ ਮਹਿਮਾਨ ਦੇ ਰੂਪ ਵਿੱਚ ਪੈਰਿਸ ਵਿੱਚ ਤੁਹਾਡਾ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋਵੇਗੀ।”