ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਅੱਜ 543 ਲੋਕ ਸਭਾ ਸੀਟਾਂ ‘ਚੋਂ ਅੱਧੀਆਂ ਤੋਂ ਵੱਧ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਅਹਿਮਦਾਬਾਦ ਦੇ ਨਿਸ਼ਾਨ ਹਾਇਰ ਸੈਕੰਡਰੀ ਸਕੂਲ ਵਿੱਚ ਆਪਣੀ ਵੋਟ ਪਾਈ, ਤੀਜੇ ਪੜਾਅ ਵਿੱਚ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 93 ਲੋਕ ਸਭਾ ਸੀਟਾਂ ‘ਤੇ 120 ਮਹਿਲਾ ਉਮੀਦਵਾਰਾਂ ਸਮੇਤ 1351 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਸੀਲ ਕੀਤੀ ਜਾਵੇਗੀ। ਜਿਸ ‘ਚ ਕੇਂਦਰੀ ਮੰਤਰੀ ਅਮਿਤ ਸ਼ਾਹ, ਜਯੋਤੀਰਾਦਿਤਿਆ ਸਿੰਧੀਆ, ਸ਼ਿਵਰਾਜ ਸਿੰਘ ਚੌਹਾਨ, ਦਿਗਵਿਜੇ ਸਿੰਘ, ਡਿੰਪਲ ਯਾਦਵ ਸਮੇਤ ਕਈ ਦਿੱਗਜ ਲੋਕ ਸ਼ਾਮਲ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲੇਗੀ। ਅੱਜ ਤੀਜੇ ਪੜਾਅ ਵਿਚ ਗੁਜਰਾਤ ਦੀਆਂ 25, ਕਰਨਾਟਕ ਦੀਆਂ 14, ਮਹਾਰਾਸ਼ਟਰ ਦੀਆਂ 11, ਉੱਤਰ ਪ੍ਰਦੇਸ਼ ਦੀਆਂ 10, ਮੱਧ ਪ੍ਰਦੇਸ਼ ਦੀਆਂ 9, ਛੱਤੀਸਗੜ੍ਹ ਦੀਆਂ ਸੱਤ, ਬਿਹਾਰ ਦੀਆਂ ਪੰਜ, ਆਸਾਮ ਦੀਆਂ ਚਾਰ ਅਤੇ ਗੋਆ ਦੀਆਂ ਦੋ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।
ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਅੱਜ 543 ਲੋਕ ਸਭਾ ਸੀਟਾਂ ‘ਚੋਂ ਅੱਧੀਆਂ ਤੋਂ ਵੱਧ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਅਹਿਮਦਾਬਾਦ ਦੇ ਨਿਸ਼ਾਨ ਹਾਇਰ ਸੈਕੰਡਰੀ ਸਕੂਲ ਵਿੱਚ ਆਪਣੀ ਵੋਟ ਪਾਈ, ਤੀਜੇ ਪੜਾਅ ਵਿੱਚ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 93 ਲੋਕ ਸਭਾ ਸੀਟਾਂ ‘ਤੇ 120 ਮਹਿਲਾ ਉਮੀਦਵਾਰਾਂ ਸਮੇਤ 1351 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਸੀਲ ਕੀਤੀ ਜਾਵੇਗੀ। ਜਿਸ ‘ਚ ਕੇਂਦਰੀ ਮੰਤਰੀ ਅਮਿਤ ਸ਼ਾਹ, ਜਯੋਤੀਰਾਦਿਤਿਆ ਸਿੰਧੀਆ, ਸ਼ਿਵਰਾਜ ਸਿੰਘ ਚੌਹਾਨ, ਦਿਗਵਿਜੇ ਸਿੰਘ, ਡਿੰਪਲ ਯਾਦਵ ਸਮੇਤ ਕਈ ਦਿੱਗਜ ਲੋਕ ਸ਼ਾਮਲ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲੇਗੀ। ਅੱਜ ਤੀਜੇ ਪੜਾਅ ਵਿਚ ਗੁਜਰਾਤ ਦੀਆਂ 25, ਕਰਨਾਟਕ ਦੀਆਂ 14, ਮਹਾਰਾਸ਼ਟਰ ਦੀਆਂ 11, ਉੱਤਰ ਪ੍ਰਦੇਸ਼ ਦੀਆਂ 10, ਮੱਧ ਪ੍ਰਦੇਸ਼ ਦੀਆਂ 9, ਛੱਤੀਸਗੜ੍ਹ ਦੀਆਂ ਸੱਤ, ਬਿਹਾਰ ਦੀਆਂ ਪੰਜ, ਅਸਾਮ ਦੀਆਂ ਚਾਰ ਅਤੇ ਗੋਆ ਦੀਆਂ ਦੋ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।