ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ‘ਤੇ ਮੰਗਲਵਾਰ ਸ਼ਾਮ ਨੂੰ ਸੰਯੁਕਤ ਅਰਬ ਅਮੀਰਾਤ (UAE) ਪਹੁੰਚ ਗਏ। ਅਬੂ ਧਾਬੀ ਹਵਾਈ ਅੱਡੇ ‘ਤੇ ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਬਾਅਦ ਵਿੱਚ, ਦੋਵਾਂ ਨੇਤਾਵਾਂ ਨੇ ਦੁਵੱਲੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਕਈ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਖਾੜੀ ਮੁਲਕਾਂ ਦੇ ਚੋਟੀ ਦੇ ਆਗੂਆਂ ਨਾਲ ਵਿਆਪਕ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਉਹ ਇੱਥੇ ਇੱਕ ਹਿੰਦੂ ਮੰਦਰ ਦਾ ਉਦਘਾਟਨ ਵੀ ਕਰਨਗੇ।
PM ਮੋਦੀ ਅੱਜ UAE ‘ਚ ਕੀ-ਕੀ ਕਰਨਗੇ?
ਅੱਜ ਸਵੇਰੇ 11.30 ਵਜੇ ਮੋਦੀ ਦਿੱਲੀ ਤੋਂ ਯੂਏਈ ਲਈ ਰਵਾਨਾ ਹੋਏ।
-ਪੀਐਮ ਮੋਦੀ ਸ਼ਾਮ 4 ਵਜੇ ਆਬੂ ਧਾਬੀ ਪਹੁੰਚਣਗੇ।
-ਅਬੂ ਧਾਬੀ ਵਿੱਚ ਸ਼ਾਮ 4 ਵਜੇ ਤੋਂ 5:30 ਵਜੇ ਦਰਮਿਆਨ ਦੁਵੱਲੀ ਗੱਲਬਾਤ ਹੋਵੇਗੀ।
-ਅਹਿਲਾਨ ਮੋਦੀ ਕਮਿਊਨਿਟੀ ਈਵੈਂਟ ਰਾਤ 8 ਵਜੇ ਤੋਂ 9.30 ਵਜੇ ਤੱਕ ਹੋਵੇਗਾ, ਜਿੱਥੇ ਪੀਐਮ ਮੋਦੀ ਅਤੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਮੌਜੂਦ ਰਹਿਣਗੇ।