ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਦੇ ਨਵਾਦਾ ਦੇ ਕੁੰਤੀਨਗਰ ਮੈਦਾਨ ਵਿੱਚ ਪਹੁੰਚ ਗਏ ਹਨ। ਉਹ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰ ਰਹੇ ਹਨ। ਪੀਐਮ ਮੋਦੀ ਦੇ ਮੰਚ ‘ਤੇ ਸੀਐਮ ਨਿਤੀਸ਼ ਕੁਮਾਰ, ਡਿਪਟੀ ਸੀਐਮ ਸਮਰਾਟ ਚੌਧਰੀ, ਚਿਰਾਗ ਪਾਸਵਾਨ ਸਮੇਤ ਕਈ ਦਿੱਗਜਾਂ ਨੂੰ ਜਗ੍ਹਾ ਮਿਲੇਗੀ। ਪੀਐੱਮ ਮੋਦੀ ਦੀ ਬੈਠਕ ਦੇ ਆਲੇ-ਦੁਆਲੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਾਦਾ ਦੇ ਲੋਕਾਂ ਨੂੰ ਭਾਜਪਾ ਉਮੀਦਵਾਰ ਵਿਵੇਕ ਠਾਕੁਰ ਨੂੰ ਜੇਤੂ ਬਣਾਉਣ ਦੀ ਅਪੀਲ ਕੀਤੀ ਹੈ। ਨਵਾਦਾ ਤੋਂ ਪਹਿਲਾਂ ਪੀਐਮ ਮੋਦੀ ਗਯਾ ਵਿੱਚ ਰੁਕੇ ਸਨ। ਇਸ ਤੋਂ ਬਾਅਦ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨ ਲਈ ਨਵਾਦਾ ਪਹੁੰਚੇ।