ਸਿੱਖ ਸ਼ਰਧਾਲੂਆਂ ਲਈ ਵੱਡੀ ਖਬਰ ਹੈ। ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 25 ਮਈ ਤੋਂ ਖੁੱਲ੍ਹਣਗੇ। ਇਸ ਤੋਂ ਪਹਿਲਾਂ ਗੋਵਿੰਦਘਾਟ, ਘਾਂਘਰੀਆ ਗੁਰਦੁਆਰੇ ਨੂੰ ਸਜਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਰਿਸ਼ੀਕੇਸ਼ ਤੋਂ ਪਹਿਲਾ ਜਥਾ ਰਵਾਨਾ ਹੋਵੇਗਾ । ਇਹ ਪਹਿਲਾ ਜਥਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਵੇਗਾ ।
ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜਾਣਕਾਰੀ ਮੁਤਾਬਕ 60 ਹਜ਼ਾਰ ਸ਼ਰਧਾਲੂਆਂ ਯਾਤਰਾ ਲਈ ਰਜਿਸਟ੍ਰੇਸ਼ਨ ਕਰਾ ਚੁੱਕੇ ਹਨ। ਭਾਰਤੀ ਫੌਜ ਦੀ ਟੀਮ ਗੁਰਦੁਆਰਾ ਗੋਵਿੰਦਘਾਟ ਪਹੁੰਚ ਗਈ ਹੈ ਤੇ ਹੇਮਕੁੰਟ ਸਾਹਿਬ ਤੱਕ ਰਸਤੇ ਨੂੰ ਕੀਤਾ ਸਾਫ਼ ਜਾ ਰਿਹਾ ਹੈ। ਤੀਰਥ ਯਾਤਰੀਆਂ ਲਈ ਲੰਗਰ, ਰਹਿਣ ਦੀ ਵਿਵਸਥਾ ਲਈ ਵੀ ਸੇਵਕਾਂ ਦਾ ਗੋਵਿੰਦਘਾਟ ਗੁਰਦੁਆਰੇ ਵਿਚ ਆਉਣਾ ਸ਼ੁਰੂ ਹੋ ਗਿਆ ਹੈ।