Monday, May 19, 2025
spot_img

ਲੁਧਿਆਣਾ : ਪੈਟਰੋਲ ਪੰਪ ਤੇ ਲੁੱਟ-ਖੋਹ ਦੀ ਵਾਰਦਾਤ ਦੀ ਇਤਲਾਹ ਦੇਣ ਵਾਲਾ ਖੁਦ ਹੀ ਨਿਕਲਿਆ ਇਸ ਖੋਹ ਦਾ ਮਾਸਟਰ ਮਾਂਈਡ

Must read

ਡਾਕਟਰ ਅੰਕੁਰ ਗੁਪਤਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਲੁਧਿਆਣਾ(ਦਿਹਾਤੀ) ਵੱਲੋਂ ਪ੍ਰੈਸ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸ੍ਰੀਮਤੀ ਹਰਕਮਲ ਕੌਰ, ਪੀ.ਪੀ.ਐਸ. ਕਪਤਾਨ ਪੁਲਿਸ(ਡੀ),ਲੁਧਿ(ਦਿਹਾਤੀ) ਅਤੇ ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਡੀ.ਐਸ.ਪੀ. ਦਾਖਾ ਦੀ ਨਿਗਰਾਨੀ ਅਧੀਨ ਇੰਸਪੈਕਟਰ ਅਮ੍ਰਿਤਪਾਲ ਸਿੰਘ, ਮੁੱਖ ਅਫਸਰ ਥਾਣਾ, ਦਾਖਾ ਦੀ ਪੁਲਿਸ ਪਾਰਟੀ ਦੇ ਏ.ਐਸ.ਆਈ ਇੰਦਰਜੀਤ ਸਿੰਘ, ਥਾਣਾ ਦਾਖਾ ਵੱਲੋਂ ਮੁਕੱਦਮਾ ਨੰਬਰ 85 ਮਿਤੀ 18.05.2025 ਅ/ਧ 304/307 ਬੀ.ਐਨ.ਐਸ. 2023 ਵਾਧਾ ਜੁਰਮ 217/61(2) ਬੀ.ਐਨ.ਐਸ ਥਾਣਾ ਦਾਖਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਉਕਤ ਮੁਕੱਦਮਾ ਬਰਬਿਆਨ ਹਰਪਾਲ ਦਾਸ ਪੁੱਤਰ ਨਿਰੰਜਨ ਦਾਸ ਵਾਸੀ ਜੱਸੋਵਾਲ ਥਾਣਾ ਸੁਧਾਰ ਪਰ ਦਰਜ ਰਜਿਸਟਰ ਕੀਤਾ ਗਿਆ ਕਿ ਮੁਦਈ ਮੁਕੱਦਮਾਂ ਨੇ ਬਿਆਨ ਕੀਤਾ ਕਿ ਉਹ ਫਰੈਂਡਜ ਸਰਵਿਸ ਰੀਲਾਂਇੰਸ ਪੈਟਰੋਲ ਪੰਪ ਪਰ ਨੌਕਰੀ ਕਰਦਾ ਹੈ।ਉਹ ਰੋਜਾਨਾਂ ਦੀ ਤਰਾਂ ਪੈਟਰੋਲ ਪੰਪ ਪਰ ਕੰਮ ਕਰ ਰਿਹਾ ਸੀ ਤਾਂ ਵਕਤ ਕਰੀਬ 09:30 ਵਜੇ ਇੱਕ ਲਾਲ ਰੰਗ ਦੇ ਮੋਟਰ ਸਾਈਕਲ ਪਰ ਇੱਕ ਨੌਜਵਾਨ ਆਇਆ, ਜਿਸਨੇ ਮੋਟਰ ਸਾਈਕਲ ਦੀ ਟੈਂਕੀ ਫੁੱਲ ਕਰਾਈ, ਜਿਸਤੇ ਮੁਦੱਈ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਉਸਨੇ ਤਰੁੰਤ ਆਪਣੀ ਜੇਬ ਵਿੱਚੋਂ ਇੱਕ ਸੰਤਰੀ ਰੰਗ ਦੀ ਡੰਡੀ ਵਾਲਾ ਚਾਕੂ ਕੱਢਿਆ ਅਤੇ ਉਸਨੂੰ ਧਮਕੀ ਦਿੱਤੀ ਕਿ ਤੂੰ ਆਪਣੇ ਗਲ ਵਿੱਚ ਪਾਇਆ ਪੈਸਿਆਂ ਦਾ ਬੈਗ ਮੈਨੂੰ ਦੇ, ਨਹੀਂ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵਾਂਗਾ ਅਤੇ ਉਸਨੇ ਬੈਗ ਖੋਹ ਲਿਆ। ਜਿਸਤੇ ਨਾ-ਮਲੂਮ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਉੱਕਤ ਮੁਕੱਦਮੇ ਵਿੱਚ ਗੁਰਦੀਪ ਸਿੰਘ ਉਰਫ ਨੋਨੀ ਪੁੱਤਰ ਭਜਨ ਸਿੰਘ ਵਾਸੀ ਜੱਸੋਵਾਲ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਖੋਹ ਕੀਤੇ 18,000/- ਰੁਪਏ, ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਚਾਕੂ ਅਤੇ ਮੋਟਰ ਸਾਈਕਲ ਬਰਾਮਦ ਕੀਤਾ ਗਿਆ ਹੈ। ਜਿਸਦੀ ਪੁੱਛ-ਗਿੱਛ ਤੇ ਮੁਦੱਈ ਹਰਪਾਲ ਦਾਸ ਪੁੱਤਰ ਨਿਰੰਜਨ ਦਾਸ ਵਾਸੀ ਪਿੰਡ ਜੱਸੋਵਾਲ ਨੂੰ ਨਾਮਜਦ ਕਰਕੇ ਉੱਕਤ ਮੁਕੱਦਮੇ ਵਿੱਚ ਗ੍ਰਿਫਤਾਰ ਕਰਕੇ ਉਸ ਪਾਸੋਂ 17,000 – ਰੁਪਏ ਬਰਾਮਦ ਕੀਤੇ ਗਏ ਹਨ।ਦੌਰਾਨੇ ਤਫਤੀਸ਼ ਸਾਹਮਣੇ ਆਇਆ ਹੈ ਕਿ ਇਤਲਾਹ ਦੇਣ ਵਾਲੇ ਹਰਪਾਲ ਦਾਸ ਨੇ ਆਪਣੇ ਪਿੰਡ ਦੇ ਹੀ ਗੁਰਦੀਪ ਸਿੰਘ ਉੱਕਤ ਨਾਲ ਪਹਿਲਾਂ ਹੀ ਬਣਾਈ ਹੋਈ ਯੋਜਨਾਂ ਤਹਿਤ ਉੱਕਤ ਝੂਠੀ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਉਕਤ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

  1. ਦੋਸ਼ੀ ਗੁਰਦੀਪ ਸਿੰਘ ਉਰਫ ਨੋਨੀ ਪੁੱਤਰ ਭਜਨ ਸਿੰਘ ਵਾਸੀ ਜੱਸੋਵਾਲ ਥਾਣਾ ਸੁਧਾਰ
  2. ਦੋਸ਼ੀ ਹਰਪਾਲ ਦਾਸ ਪੁੱਤਰ ਨਿਰੰਜਨ ਦਾਸ ਵਾਸੀ ਪਿੰਡ ਜੱਸੋਵਾਲ ਥਾਣਾ ਸੁਧਾਰ।
    ਬ੍ਰਾਮਦਗੀ : 01 ਚਾਕੂ, 01 ਮੋਟਰ ਸਾਈਕਲ, ਖੋਹ ਕੀਤੇ 35000 ਰੁਪਏ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article