ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ 26 ਜੁਲਾਈ ਤੋਂ ਇੱਕ ਸ਼ਾਨਦਾਰ ਅਤੇ ਇਤਿਹਾਸਕ ਉਦਘਾਟਨੀ ਸਮਾਰੋਹ ਨਾਲ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ। ਪੈਰਿਸ ਓਲੰਪਿਕ ਦਾ ਪਹਿਲਾ ਦਿਨ ਭਾਰਤ ਲਈ ਮਿਲਿਆ-ਜੁਲਿਆ ਰਿਹਾ। ਭਾਰਤ ਨੇ ਹਾਕੀ ਵਿੱਚ ਜੇਤੂ ਸ਼ੁਰੂਆਤ ਕੀਤੀ। ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ। ਮਹਿਲਾ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਵਿੱਚ ਮਨੂ ਭਾਕਰ ਨੇ ਫਾਈਨਲ ਵਿੱਚ ਥਾਂ ਬਣਾ ਕੇ ਤਮਗੇ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ, ਹਾਲਾਂਕਿ ਹੋਰ ਨਿਸ਼ਾਨੇਬਾਜ਼ਾਂ ਨੇ ਨਿਰਾਸ਼ ਕੀਤਾ ਹੈ। ਬੈਡਮਿੰਟਨ ਵਿੱਚ ਲਕਸ਼ਯ ਸੇਨ ਨੇ ਸਿੰਗਲਜ਼ ਵਿੱਚ ਦੂਜੇ ਦੌਰ ਵਿੱਚ ਥਾਂ ਬਣਾਈ। ਪੁਰਸ਼ਾਂ ਦੇ ਡਬਲਜ਼ ਵਿੱਚ ਸਾਤਵਿਕ-ਚਿਰਾਗ ਦੀ ਜੋੜੀ ਨੇ ਵੀ ਪਹਿਲਾ ਮੈਚ ਜਿੱਤ ਕੇ ਦੂਜੇ ਦੌਰ ਵਿੱਚ ਥਾਂ ਬਣਾ ਲਈ ਹੈ। ਹਰਮੀਤ ਦੇਸਾਈ ਨੇ ਟੇਬਲ ਟੈਨਿਸ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ। ਰੋਹਨ ਬੋਪੰਨਾ ਦਾ ਟੈਨਿਸ ਮੈਚ ਮੀਂਹ ਕਾਰਨ ਰੱਦ ਹੋ ਗਿਆ।