8 ਫਰਵਰੀ 2024 ਨੂੰ ਪਾਕਿਸਤਾਨ ਵਿੱਚ ਚੋਣਾਂ ਹੋ ਜਾ ਰਹੀਆਂ ਹਨ। ਪਰ ਇੱਥੇ ਸਥਿਤੀ ਮਾੜੀ ਤੋਂ ਮਾੜੀ ਹੁੰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਾਕਿਸਤਾਨ ‘ਚ ਜਿੱਥੇ ਇੱਕ ਪਾਸੇ ਮਹਿੰਗਾਈ ਵੱਧ ਰਹੀ ਹੈ, ਉਸ ਦੇ ਦੂਜੇ ਪਾਸੇ ਮਾੜੇ ਮੌਸਮ ਕਾਰਨ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬਦੇ ਜਾ ਰਹੇ ਹਨ।
ਜਿਸ ਕਾਰਨ ਕਰਜ਼ੇ ਦੇ ਬੋਝ ਤੋਂ ਆਪਣੇ ਆਪ ਨੂੰ ਬਚਾਉਣ ਲਈ ਉਹ ਆਪਣੀਆਂ ਧੀਆਂ ਨੂੰ ਵੇਚਣ ਲਈ ਮਜ਼ਬੂਰ ਹਨ। ਪਾਕਿਸਤਾਨ ਵਿੱਚ ਗਰੀਬੀ ਦੀ ਹਾਲਤ ਅਜਿਹੀ ਹੈ ਕਿ 10-12 ਸਾਲ ਦੀਆਂ ਕੁੜੀਆਂ ਦਾ ਵਿਆਹ 40-50 ਸਾਲ ਦੀ ਉਮਰ ਦੇ ਅੱਧਖੜ੍ਹ ਉਮਰ ਦੇ ਮਰਦਾਂ ਨਾਲ ਕੀਤਾ ਜਾ ਰਿਹਾ ਹੈ।