ਭਾਰਤੀ ਫ਼ੌਜ ਨੇ ਪਾਕਿਸਤਾਨ ਵੱਲੋਂ ਕੀਤੀ ਗਈ ਹਮਲੇ ਦੀ ਕੋਸ਼ਿਸ਼ ਨੂੰ ਲੈ ਕੇ ਇੱਕ ਹੋਰ ਵੱਡਾ ਖ਼ੁਲਾਸਾ ਕੀਤਾ ਹੈ। 15ਵੀਂ ਇਨਫੈਂਟਰੀ ਡਿਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ (ਜੀਓਸੀ) ਮੇਜਰ ਜਨਰਲ ਕਾਰਤਿਕ ਸੀ ਸ਼ੇਸ਼ਾਦਰੀ ਨੇ ਸੋਮਵਾਰ ਨੂੰ ਇੱਕ ਵੱਡਾ ਖੁਲਾਸਾ ਕੀਤਾ ਕਿ ਪਾਕਿਸਤਾਨ ਨੇ 8 ਮਈ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਸਥਿਤ ਹਰਿਮੰਦਰ ਸਾਹਿਬ ਨੂੰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੂੰ ਪਾਕਿਸਤਾਨ ਵੱਲੋਂ ਆਪਣੇ ਫੌਜੀ ਸਥਾਪਨਾਵਾਂ ਦੇ ਨਾਲ-ਨਾਲ ਨਾਗਰਿਕ ਸਥਾਪਨਾਵਾਂ, ਜਿਨ੍ਹਾਂ ਵਿੱਚ ਹਰਿਮੰਦਰ ਸਾਹਿਬ ਵਰਗੇ ਧਾਰਮਿਕ ਸਥਾਨ ਵੀ ਸ਼ਾਮਲ ਹਨ, ਨੂੰ ਨਿਸ਼ਾਨਾ ਬਣਾਉਣ ਦੇ ਕਦਮ ਦਾ ਅੰਦਾਜ਼ਾ ਸੀ।
ਉਨ੍ਹਾਂ ਨੇ ਕਿਹਾ ਕਿ ਇਹ ਜਾਣਦੇ ਹੋਏ ਕਿ ਪਾਕਿ ਫੌਜ ਕੋਲ ਕੋਈ ਜਾਇਜ਼ ਨਿਸ਼ਾਨਾ ਨਹੀਂ ਹੈ, ਸਾਨੂੰ ਅੰਦਾਜ਼ਾ ਸੀ ਕਿ ਉਹ ਭਾਰਤੀ ਫੌਜੀ ਸਥਾਪਨਾਵਾਂ, ਧਾਰਮਿਕ ਸਥਾਨਾਂ ਸਮੇਤ ਨਾਗਰਿਕ ਟੀਚਿਆਂ ਨੂੰ ਨਿਸ਼ਾਨਾ ਬਣਾਉਣਗੇ। ਇਹਨਾਂ ਵਿੱਚੋਂ, ਸ੍ਰੀ ਹਰਿਮੰਦਰ ਸਾਹਿਬ ਸਭ ਤੋਂ ਪ੍ਰਮੁੱਖ ਜਾਪਦਾ ਸੀ। ਅਸੀਂ ਸ੍ਰੀ ਹਰਿਮੰਦਿਰ ਸਾਹਿਬ ਨੂੰ ਇੱਕ ਸੰਪੂਰਨ ਹਵਾਈ ਰੱਖਿਆ ਛੱਤਰੀ ਕਵਰ ਦੇਣ ਲਈ ਵਾਧੂ ਆਧੁਨਿਕ ਹਵਾਈ ਰੱਖਿਆ ਸੰਪਤੀਆਂ ਨੂੰ ਜੁਟਾ ਲਿਆ ਸੀ”
ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ ਕਿ ਪਾਕਿਸਤਾਨ ਨੇ ਗੋਲਡਨ ਟੈਂਪਲ ਲਈ ਕੁਝ ਕਾਮੀਕੇਜ਼ ਡਰੋਨ, ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਸਿੱਧੇ ਦਾਗੀਆਂ।
ਉਨ੍ਹਾਂ ਅੱਗੇ ਦੱਸਿਆ ਕਿ 7 ਮਈ ਦੀ ਰਾਤ ਨੂੰ, ਸਾਨੂੰ ਠੋਸ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ, ਕਿਸੇ ਵੀ ਸਹੀ ਅਤੇ ਸਟੀਕ ਨਿਸ਼ਾਨੇ ਦੀ ਅਣਹੋਂਦ ਵਿੱਚ, ਨਾਗਰਿਕ ਸਥਾਨਾਂ, ਖਾਸ ਕਰਕੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਏਗਾ। ਅੰਮ੍ਰਿਤਸਰ ਦਾ ਗੋਲਡਨ ਟੈਂਪਲ ਉਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਸੀ। ਸਾਨੂੰ ਵਾਧੂ ਜਾਣਕਾਰੀ ਵੀ ਮਿਲੀ ਕਿ ਉਹ (ਪਾਕਿਸਤਾਨ) ਵੱਡੀ ਗਿਣਤੀ ਵਿੱਚ ਡਰੋਨ ਅਤੇ ਮਿਜ਼ਾਈਲਾਂ ਨਾਲ ਗੋਲਡਨ ਟੈਂਪਲ ‘ਤੇ ਹਮਲਾ ਕਰਨਗੇ, ਇਸ ਲਈ ਅਸੀਂ ਤੁਰੰਤ ਆਧੁਨਿਕ, ਵਾਧੂ ਅਤੇ ਢੁਕਵੀਂ ਹਵਾਈ ਰੱਖਿਆ ਪ੍ਰਦਾਨ ਕੀਤੀ। ਅਸੀਂ ਗੋਲਡਨ ਟੈਂਪਲ ‘ਤੇ ਇੱਕ ਵੀ ਝਰੀਟ ਨਹੀਂ ਪੈਣ ਦਿੱਤੀ।”