ਅੱਜ ਤੱਕ ਤੁਸੀਂ ਪੈਟਰੋਲ ਅਤੇ ਡੀਜ਼ਲ ਦੀਆਂ ਗੱਡੀਆਂ ਨੂੰ ਇਲੈਕਟ੍ਰਿਕ ਵਾਹਨਾਂ ਵਿੱਚ ਬਦਲਣ ਦੀ ਕਹਾਣੀ ਹੀ ਸੁਣੀ ਹੋਵੇਗੀ ਪਰ ਓਡੀਸ਼ਾ ਦੇ ਇਲੈਕਟ੍ਰਿਕ ਰਿਕਸ਼ਾ ਚਾਲਕ ਨੇ ਕਮਾਲ ਕਰ ਦਿੱਤਾ ਹੈ। ਉਸਨੇ ਆਪਣੇ ਇਲੈਕਟ੍ਰਿਕ ਆਟੋ ਨੂੰ ਸੋਲਰ ਆਟੋ ਵਿੱਚ ਬਦਲ ਦਿੱਤਾ ਹੈ। ਇਸ ਵਿਅਕਤੀ ਦਾ ਨਾਂ ਸ਼੍ਰੀਕਾਂਤ ਪਾਤਰਾ ਹੈ ਜੋ ਉੜੀਸਾ ਦੇ ਨਯਾਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨੇ ਆਪਣੇ ਇਲੈਕਟ੍ਰਿਕ ਟਰਾਈਸਾਈਕਲ ਨੂੰ ਸਿਰਫ਼ ਯੂਟਿਊਬ ਦੇਖ ਕੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਵਾਹਨ ਵਿੱਚ ਬਦਲ ਲਿਆ ਹੈ। ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਸਾਹਮਣੇ ਆਈ ਹੈ।
ਇਹ 35 ਸਾਲਾ ਪਾਤਰਾ ਆਪਣੇ ਇਲੈਕਟ੍ਰਿਕ ਵਾਹਨ ‘ਚ ਬੈਟਰੀ ਘੱਟ ਹੋਣ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਸੀ, ਇਸ ਦੇ ਨਾਲ ਹੀ ਉਸ ਨੂੰ ਆਪਣੀ ਇਲੈਕਟ੍ਰਿਕ ਗੱਡੀ ਨੂੰ ਵਾਰ-ਵਾਰ ਚਾਰਜ ਕਰਨਾ ਪੈਂਦਾ ਸੀ, ਜਿਸ ਕਾਰਨ ਉਸ ਨੇ ਇਹ ਅਨੋਖਾ ਕਦਮ ਚੁੱਕਣ ਦਾ ਫੈਸਲਾ ਕੀਤਾ। ਪਾਤਰਾ ਦੀ ਇਹ ਕਾਢ ਹੈਰਾਨ ਕਰਨ ਵਾਲੀ ਹੈ ਅਤੇ ਇਲੈਕਟ੍ਰਿਕ ਵਾਹਨਾਂ ਦਾ ਸਮਰਥਨ ਕਰਨ ਵਾਲਿਆਂ ‘ਤੇ ਵੀ ਸਵਾਲ ਖੜ੍ਹੇ ਕਰਦੀ ਹੈ। ਪਾਤਰਾ ਨੇ ਇਸ ਨੂੰ ਸੂਰਜੀ ਊਰਜਾ ਨਾਲ ਚੱਲਣ ਵਾਲੇ ਵਾਹਨ ‘ਚ ਬਦਲਣ ਲਈ ਯੂ-ਟਿਊਬ ਵੀਡੀਓਜ਼ ਦੀ ਮਦਦ ਲਈ ਹੈ।