ਲੁਧਿਆਣਾ ਦੇ ਜਗਰਾਓਂ ਸਥਿਤ ਗੋਇਲ ਮਨੀ ਐਕਸਚੇਂਜਰ ਦੇ ਘਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਛਾਪਾ ਮਾਰਿਆ ਹੈ। ਟੀਮ ਬੁੱਧਵਾਰ ਸਵੇਰੇ ਵਿਜੇ ਨਗਰ ਸਥਿਤ ਘਰ ਪਹੁੰਚੀ। ਇਸ ਤੋਂ ਪਹਿਲਾਂ ਵੀ ਮਨੀ ਐਕਸਚੇਂਜਰ ਦੇ ਘਰ ਸ਼ੱਕ ਦੇ ਅਧਾਰ ‘ਤੇ ਕਰੀਬ 7 ਵਾਰ ਛਾਪੇਮਾਰੀ ਹੋ ਚੁੱਕੀ ਹੈ। NIA ਟੀਮ ਨੂੰ ਸ਼ੱਕ ਹੈ ਕਿ ਇੱਥੋਂ ਖਾਲਿਸਤਾਨ ਸਮਰਥਕਾਂ ਅਤੇ ਗੈਂਗਸਟਰਾਂ ਵਿਚਾਲੇ ਪੈਸਿਆਂ ਦਾ ਲੈਣ-ਦੇਣ ਹੁੰਦਾ ਹੈ।