ਤਲਵੰਡੀ ਸਾਬੋ: ਤਲਵੰਡੀ ਸਾਬੋ ਦੇ ਪਿੰਡ ਨਥੇਹਾ ਦੇ ਚਸ਼ਨਪ੍ਰੀਤ ਸਿੰਘ ਚਹਿਲ ਨੇ ਨੇਪਾਲ ਬਾਰਡਰ (ਗੋਰਖਪੁਰ) ਵਿਖੇ ਪੰਜਾਬ ਦਾ ਪਹਿਲਾ ਸਿੱਖ ਐੱਸ.ਐੱਸ.ਬੀ ਵਿਚ ਸਿੱਧਾ ਸਬ ਇੰਸਪੈਕਟਰ ਬਣ ਕੇ ਪੰਜਾਬ ਅਤੇ ਪਿੰਡ ਨਥੇਹਾ ਦਾ ਨਾਮ ਰੋਸ਼ਨ ਕੀਤਾ ਹੈ। ਚਸ਼ਨਪ੍ਰੀਤ ਸਿੰਘ ਸਿੰਘ ਚਹਿਲ ਪੁੱਤਰ ਬਿੱਕਰ ਸਿੰਘ ਨਥੇਹਾ ਆਪ ਬਲਾਕ ਪ੍ਰਧਾਨ ਤਲਵੰਡੀ ਸਾਬੋ ਨੇ ਐੱਸ.ਐੱਸ.ਸੀ, ਸੀ.ਪੀ.ਓ ਦਾ ਪੇਪਰ ਕਲੀਅਰ ਕਰਨ ਤੋੰ ਬਾਅਦ 48 ਹਫਤੇ ਟ੍ਰੇਨਿੰਗ ਤੋਂ ਬਾਅਦ ਪਾਸ ਆਊਟ ਪਰੇਡ ਉਪਰੰਤ ਡੀ.ਜੀ ਸਾਹਿਬ ਨੇ ਸਟਾਰ ਲਗਾ ਕੇ ਅਹੁਦਾ ਜੁਆਇੰਨ ਕਰਵਾ ਦਿਤਾ।
ਹੁਣ ਚਸ਼ਨਪ੍ਰੀਤ ਸਿੰਘ ਨੇਪਾਲ ਬਾਰਡਰ (ਗੋਰਖਪੁਰ) ਵਿਖੇ ਸਬ ਇੰਸਪੈਕਟਰ ਡਿਊਟੀ ਕਰੇਗਾ। ਸਬ ਇੰਸਪੈਕਟਰ ਚਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪੋਸਟ ਉਪਰ ਅੱਗੇ ਪੜ੍ਹਾਈ ਕਰਨ ਦਾ ਕਾਫੀ ਸਮਾਂ ਮਿਲਦਾ ਹੈ ਕਿ ਮੈਂ ਮੇਰੇ ਅਧਿਆਪਕ, ਮਾਂ ਬਾਪ, ਪਿੰਡ ਅਤੇ ਪੰਜਾਬ ਦਾ ਨਾਮ ਚਮਕਾਉਣ ਲਈ ਹੋਰ ਵੀ ਜਿਆਦਾ ਮਿਹਨਤ ਕਰਾਂਗਾ ਅਤੇ ਮੇਰੇ ਚਾਹੁਣ ਵਾਲਿਆਂ ਨੇ ਮੇਰੇ ਤੋਂ ਜੋ ਵੀ ਉਮੀਦਾਂ ਲਗਾਈਆਂ ਹਨ, ਉਹਨਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗ। ਚਸ਼ਨਪ੍ਰੀਤ ਸਿੰਘ ਨੇ ਕਿਹਾ ਕਿ ਬੱਸ ਵਾਹਿਗੁਰੂ ਅਤੇ ਮੇਰੇ ਚਾਹੁਣ ਵਾਲਿਆਂ ਦੇ ਅਸ਼ੀਰਵਾਦ ਅਤੇ ਅਰਦਾਸ ਦੀ ਸਖਤ ਜ਼ਰੂਰਤ ਹੈ। ਅਖੀਰ ਵਿਚ ਮੇਰੇ ਵਾਹਿਗੁਰੂ, ਟੀਚਰ, ਮਾਂ-ਬਾਪ, ਰਿਸ਼ਤੇਦਾਰ, ਚਾਚੇ ਤਾਏ, ਮਾਮੇ-ਨਾਨੇ, ਦੋਸਤ-ਮਿੱਤਰ ਅਤੇ ਮੇਰੇ ਪਿੰਡ ਨਥੇਹਾ ਦੇ ਸਮੂਹ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਖਾਸ ਕਰਕੇ ਮੇਰੀ ਮਾਂ ਜਿਨਾਂ ਦੀਆਂ ਅਸੀਸਾਂ ਸਦਕਾ ਮੈਂ ਅੱਜ ਉਸ ਅਸਥਾਨ ‘ਤੇ ਹਾਂ ਜਿਸ ਉਪਰ ਕੋਈ ਪੰਜਾਬੀ ਅੱਜ ਤੱਕ ਨਹੀਂ ਪਹੁੰਚਿਆ। ਇਸ ਮੌਕੇ ਸਬ ਇੰਸਪੈਕਟਰ ਚਸ਼ਨਪ੍ਰੀਤ ਸਿੰਘ ਚਹਿਲ ਦੇ ਪਿਤਾ ਬਿੱਕਰ ਸਿੰਘ ਅਤੇ ਉਹਨਾਂ ਦੇ ਮਾਤਾ ਜਿੱਥੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਉਥੇ ਚਸ਼ਨਪ੍ਰੀਤ ਸਿੰਘ ‘ਤੇ ਮਾਣ ਮਹਿਸੂਸ ਕਰਦਿਆਂ ਬੁਲੰਦੀਆਂ ਨੂੰ ਛੂਹਣ ਦੀ ਕਾਮਨਾ ਕੀਤੀ। ਇਸ ਤਰੱਕੀ ਨੂੰ ਦੇਖਦਿਆਂ ਜਿੱਥੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਉਥੇ ਪਿੰਡ ਵਾਸੀ ਵੀ ਵਧਾਈਆਂ ਦੇ ਰਹੇ ਹਨ।